Home » ਸਨੂਪ ਡੌਗ ਨੇ ਨਿਊਜ਼ੀਲੈਂਡ ਦੇ ਸਾਰੇ ਸ਼ੋਅ ਕੀਤੇ ਰੱਦ
Home Page News New Zealand Local News NewZealand

ਸਨੂਪ ਡੌਗ ਨੇ ਨਿਊਜ਼ੀਲੈਂਡ ਦੇ ਸਾਰੇ ਸ਼ੋਅ ਕੀਤੇ ਰੱਦ

Spread the news

ਆਕਲੈਂਡ(ਬਲਜਿੰਦਰ ਸਿੰਘ) ਪ੍ਰਸਿੱਧ ਰੈਪ ਸੁਪਰਸਟਾਰ ਸਨੂਪ ਡੌਗ ਨੇ ਨਿਊਜ਼ੀਲੈਂਡ ਦੇ ਸਾਰੇ ਸ਼ੋਅ ਰੱਦ ਕਰ ਦਿੱਤੇ।ਰੈਪ ਸੁਪਰਸਟਾਰ ਸਨੂਪ ਡੌਗ ਨੇ ਸੋਸ਼ਲ ਮੀਡੀਆ ‘ਤੇ ਇਹ ਖੁਲਾਸਾ ਕੀਤਾ ਹੈ ਕਿ ਉਸਨੇ 2022 ਲਈ ਸੰਯੁਕਤ ਰਾਜ ਤੋਂ ਬਾਹਰ ਦੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ। ਟ੍ਰੇਡਮਾਰਕ ਲਾਈਵ, ਜੋ ਕਿ ਨਿਊਜ਼ੀਲੈਂਡ ‘ਚ “ਆਈ ਵਾਨਾ ਥੈਂਕ ਮੀ” ਟੂਰ ਲਿਆ ਰਹੇ ਸਨ, ਨੇ ਵੀ ਸੋਸ਼ਲ ਮੀਡੀਆ ‘ਤੇ ਖਬਰ ਸਾਂਝੀ ਕਰਦੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।ਟ੍ਰੇਡਮਾਰਕ ਲਾਈਵ ਨੇ ਕਿਹਾ ਕੇ ਉਹ ਅਜੇ ਵੀ ਨਵੀਆਂ ਤਾਰੀਖਾਂ ਅਤੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਨ।ਉੱਧਰ ਸਨੂਪ ਦੀ ਟੀਮ ਨੇ ਕਿਹਾ ਹੈ ਕਿ ਅਸੀਂ ਜਲਦੀ ਹੀ ਉਹਨਾਂ ਰਿਫੰਡ ਸੰਬੰਧੀ ਜਾਣਕਾਰੀ ਦੇਵਾਗੇ ਜੇ ਕਰ ਅਸੀ ਨਵੀਆਂ ਤਰੀਕਾਂ ਨਾ ਦੇ ਸਕਦੇ ਹੋਏ।” ਸਨੂਪ ਦੀ ਟੀਮ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਖਬਰ ਸਾਂਝੀ ਕੀਤੀ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਆਗਾਮੀ ਟੀਵੀ ਅਤੇ ਫਿਲਮ ਪ੍ਰੋਜੈਕਟਾਂ ਕਾਰਨ ਉਹਨਾਂ ਨੂੰ ਟੂਰ ਰੱਦ ਕਰਨਾ ਪੈ ਰਿਹਾ ਹੈ।