Home » ਯੁੱਧ ਖ਼ਤਮ ਕਰਨ ਲਈ ਪੁਤਿਨ ਨਾਲ ਗੱਲ ਕਰਨਾ ਚਾਹੁੰਦੇ ਹਨ ਯੂਕਰੇਨ ਦੇ ਰਾਸ਼ਟਰਪਤੀ…
Home Page News World World News

ਯੁੱਧ ਖ਼ਤਮ ਕਰਨ ਲਈ ਪੁਤਿਨ ਨਾਲ ਗੱਲ ਕਰਨਾ ਚਾਹੁੰਦੇ ਹਨ ਯੂਕਰੇਨ ਦੇ ਰਾਸ਼ਟਰਪਤੀ…

Spread the news

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਯੁੱਧ ਨੂੰ ਖ਼ਤਮ ਕਰਨ ਲਈ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਨਾ ਚਾਹੁੰਦੇ ਹਨ। ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੁਤਿਨ ਨਾਲ ਮੁਲਾਕਾਤ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਰੂਸ ਨੇ ਫਰਵਰੀ ਦੇ ਅਖ਼ੀਰ ਵਿਚ ਪਹਿਲੀ ਵਾਰ ਯੂਕਰੇਨ ‘ਤੇ ਹਮਲਾ ਕੀਤਾ ਸੀ ਅਤੇ ਉਦੋਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਹਾਲਾਂਕਿ ਇਨ੍ਹਾਂ ਤਿੰਨ ਮਹੀਨਿਆਂ ਦੀ ਜੰਗ ਵਿੱਚ ਯੂਕਰੇਨ ਬਰਬਾਦੀ ਦੇ ਕੰਢੇ ਪਹੁੰਚ ਗਿਆ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ, ‘ਪੂਰਬੀ ਯੂਕਰੇਨ ਵਿੱਚ ਫੌਜੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਹੁਣ ਸਾਨੂੰ ਰੂਸ ਨਾਲ ਲੜਨ ਲਈ ਭਾਰੀ ਹਥਿਆਰਾਂ ਦੀ ਲੋੜ ਹੈ। ਦਰਅਸਲ, ਕੁਲੇਬਾ ਟਵਿਟਰ ਯੂਜ਼ਰਸ ਨਾਲ ਲਾਈਵ ਸੈਸ਼ਨ ‘ਚ ਹਿੱਸਾ ਲੈ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਨਾਲ ਸ਼ਾਂਤੀ ਵਾਰਤਾ ਨਹੀਂ ਹੋ ਰਹੀ ਹੈ।