Home » ਅਲਵਿਦਾ ਆਖ ਗਏ ਬਾਲੀਵੁਡ ਗਾਇਕ ਕੇ. ਕੇ
Home Page News • India • India News

ਅਲਵਿਦਾ ਆਖ ਗਏ ਬਾਲੀਵੁਡ ਗਾਇਕ ਕੇ. ਕੇ

Spread the news

ਖ਼ੂਬਸੂਰਤ ਆਵਾਜ਼ ਦੇ ਮਾਲਕ ਗਾਇਕ ਕੇ ਕੇ ਦੀ ਮੌਤ ਹੋ ਗਈ ਹੈ। 53 ਸਾਲ ਦੇ ਮਸ਼ਹੂਰ ਗਾਇਕ ਦੀ ਮੌਤ ਕੋਲਕਤਾ ‘ਚ ਆਪਣੇ ਇੱਕ ਪ੍ਰੋਗਰਾਮ ਦੌਰਾਨ ਅਚਾਨਕ ਬਿਮਾਰ ਪੈਣ ‘ਤੇ ਹੋਈ। ਅਸਲ ਨਾਂ ਕ੍ਰਿਸ਼ਨਾਕੁਮਾਰ ਕੁੰਨਾਥ ਕੇ ਕੇ ਵੱਜੋਂ ਮਸ਼ਹੂਰ ਸਨ। ਉਹ ਮੰਗਲਵਾਰ ਨੂੰ ਕੋਲਕਤਾ ਦੇ ਨਜ਼ਰੁਲ ਮਾਂਚਾ ਵਿਖੇ ਗੁਰੁਦਾਸ ਕਾਲਜ ਦੇ ਸਮਾਗਮ ਦੌਰਾਨ ਆਪਣੀ ਪੇਸ਼ਕਾਰੀ ਕਰ ਰਹੇ ਸਨ ਜਦ ਅਚਾਨਕ ਉਨ੍ਹਾਂ ਨੂੰ ਤਬੀਅਤ ਖ਼ਰਾਬ ਮਹਿਸੂਸ ਹੋਈ ਅਤੇ ਉਹ ਹੋਟਲ ਵਾਪਸ ਚਲੇ ਗਏ।ਜਦੋਂ ਉਨ੍ਹਾਂ ਦੀ ਹਾਲਤ ਵਿਗੜੀ ਤਾਂ ਉਨ੍ਹਾਂ ਨੂੰ ਕੋਲਕਤਾ ਦੇ ਸੀ ਐੱਮ ਆਰ ਆਈ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।