Home » ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ ‘ਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ ‘ਚ ਕੀਤਾ ਗਿਆ ਸਰਚ…
Home Page News India India News

ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ ‘ਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ ‘ਚ ਕੀਤਾ ਗਿਆ ਸਰਚ…

Spread the news

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਪਿਛਲੇ ਐਤਵਾਰ ਨੂੰ ਪੰਜਾਬ ਦੇ ਜਵਾਹਰਕੇ ਪਿੰਡ ਵਿੱਚ ਗੈਂਗਸਟਰਾਂ ਨੇ ਅਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਤੋਂ ਇੱਕ ਹਫਤੇ ਬਾਅਦ ਵੀ ਸਿੱਧੂ ਮੂਸੇਵਾਲਾ ਗੂਗਲ ਸਰਚ ਵਿੱਚ ਭਾਰਤ ਹੀ ਨਹੀਂ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਟ੍ਰੈਂਡਿੰਗ ਵਿੱਚ ਹੈ।

ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ ‘ਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ ‘ਚ ਸਰਚ ਕੀਤਾ ਗਿਆ। ਇਨ੍ਹਾਂ ਵਿੱਚੋਂ 19 ਦੇਸ਼ ਅਜਿਹੇ ਹਨ ਜਿੱਥੇ ਇੰਟਰਨੈਟ ਯੂਜ਼ਰਸ ਦੇ ਮੁਕਾਬਲੇ ਸਰਚ ਫੀਸਦੀ 1 ਤੋਂ 100 ਫੀਸਦੀ ਤੱਕ ਹੈ। ਹੋਰ 132 ਦੇਸ਼ਾਂ ਵਿੱਚ ਸਰਚ ਫੀਸਦੀ 1 ਫੀਸਦੀ ਤੋਂ ਹੇਠਾਂ ਹੈ। ਸਰਚ ‘ਚ ਪਾਕਿਸਤਾਨ 100 ਫੀਸਦੀ ਸਕੋਰ ਨਾਲ ਟੌਪ ‘ਤੇ ਹੈ। ਇਸ ਦੇ ਨਾਲ ਹੀ ਭਾਰਤ ‘ਚ ਸਰਚ ਸਕੋਰ 88 ਫੀਸਦੀ ਹੈ।

Sidhu moosewala on Top
Sidhu moosewala on Top

ਭਾਰਤ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦੇਸ਼ ਦੇ ਸਾਰੇ ਰਾਜਾਂ ਵਿੱਚ ਸਰਚ ਟ੍ਰੈਂਡਿੰਗ ਵਿੱਚ ਹੈ। ਪੰਜਾਬ 100, ਚੰਡੀਗੜ੍ਹ 88, ਹਿਮਾਚਲ 79 ਅਤੇ ਹਰਿਆਣਾ 56 ਫੀਸਦੀ ਸਕੌਰ ਹੈ। ਸਭ ਤੋਂ ਘੱਟ ਸਕੋਰ ਮਿਜ਼ੋਰਮ ਅਤੇ ਕੇਰਲ ਵਿੱਚ 2 ਫੀਸਦੀ ਹੈ, ਜਦਕਿ ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਦਾ ਸਕੋਰ 3 ਫੀਸਦੀ ਹੈ।

ਸਿੱਧੂ ਮੂਸੇਵਾਲਾ ਦੇ ਦੋ ਗੀਤ ਯੂਟਿਊਬ ਟਾਪ-ਥ੍ਰੀ ਵਿੱਚ ਟ੍ਰੈਂਡ ਕਰ ਰਹੇ ਹਨ। ਸਿੱਧੂ ਦਾ ਗੀਤ ‘LEVELS’ ਪਹਿਲੇ ਨੰਬਰ ‘ਤੇ ਅਤੇ ‘THE LAST RIDE’ ਗੀਤ ਤੀਜੇ ਨੰਬਰ ‘ਤੇ ਹੈ। ਇਨ੍ਹਾਂ ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪੁਰਾਣੇ ਗੀਤਾਂ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। 29 ਮਈ ਨੂੰ ਮੂਸੇਵਾਲਾ ਦੇ ਕਤਲ ਵਾਲੇ ਦਿਨ ‘ਦਿ ਲਾਸਟ ਰਾਈਡ’ ਗੀਤ ਅੱਠਵੇਂ ਨੰਬਰ ‘ਤੇ ਸੀ। ਇਸ ਦੇ ਨਾਲ ਹੀ ਉਸ ਦੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਸਾਰੇ ਵੈਰੀਫਾਈਡ ਪੇਜਾਂ ਦੇ ਫਾਲੋਅਰਸ ਲਗਾਤਾਰ ਵਧ ਰਹੇ ਹਨ।