ਇੱਕ ਔਰਤ ਨੇ ਬਿਨਾਂ ਕਿਸੇ ਡਾਕਟਰ ਦੇ ਸਮੁੰਦਰ ਵਿੱਚ ਬੈਠ ਕੇ ਬੱਚੇ ਨੂੰ ਜਨਮ ਦਿੱਤਾ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ ਤੇ ਔਰਤ ਦੀ ਹਿੰਮਤ ਨੂੰ ਸਲਾਮ ਕਰ ਰਹੇ ਹਨ।
ਔਰਤ ਦਾ ਨਾਂ ਜੋਸੀ ਪਿਊਕਰਟ ਹੈ ਤੇ ਉਹ 37 ਸਾਲਾਂ ਦੀ ਹੈ। ਜੋਸੀ ਚੌਥੀ ਵਾਰ ਮਾਂ ਬਣੀ ਹੈ। ਇਸ ਵਾਰ ਉਸ ਨੇ ਇਸ ਪੂਰੀ ਹੀ ਪ੍ਰਕਿਰਿਆ ਵਿੱਚ ਕੋਈ ਮੈਡੀਕਲ ਹੈਲਪ ਨਹੀਂ ਲਈ। ਜੋਸੀ ਤੇ ਉਸ ਦੇ ਪਾਰਟਨਰ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ ਸੀ।
ਪ੍ਰੈਗਨੈਂਸੀ ਦੌਰਾਨ ਉਸ ਨੇ ਕਦੇ ਕੋਈ ਸਕੈਨ ਨਹੀਂ ਕਰਵਾਈ। ਇਸ ਪੂਰੇ ਪ੍ਰੋਸੈੱਸ ਨੂੰ ਉਨ੍ਹਾਂ ਨੇ ‘ਫ੍ਰੀ ਬਰਥ’ ਦਾ ਨਾਂ ਦਿੱਤਾ। ਜੋਸੀ ਦਾ ਮਕਸਦ ਦੁਨੀਆ ਨੂੰ ਇਹ ਵਿਖਾਉਣਾ ਸੀ ਕਿ ਡਿਲਵਰੀ ਬਿਨਾਂ ਮੈਡੀਕਲ ਹੈਲਪ ਦੇ ਨੈਚੂਰਲ ਤਰੀਕੇ ਨਾਲ ਵੀ ਹੋ ਸਕਦੀ ਹੈ।
ਜੋਸੀ ਆਪਣੇ ਜਣੇਪੇ ਦੇ ਤਜਰਬੇ ਬਾਰੇ ਦੱਸਦੀ ਹੈ ਕਿ ਉਸ ਦਾ ਪਹਿਲਾ ਬੱਚਾ ਹਸਪਤਾਲ ਦੀ ਦੇਖ-ਰੇਖ ਵਿੱਚ ਹੋਇਆ ਸੀ। ਪਰ ਉਸ ਨੂੰ ਬਹੁਤ ਦਰਦ ਤੋਂ ਲੰਘਣਾ ਪਿਆ। ਦੂਜਾ ਤੇ ਤੀਜਾ ਬੱਚਾ ਘਰ ਹੋਇਆ ਤੇ ਉਸ ਦੌਰਾਨ ਵੀ ਉਸ ਕੋਲ ਦਾਈ ਸੀ। ਪਰ ਚੌਥੇ ਬੱਚੇ ਵੇਲੇ ਉਸ ਨੇ ਕਿਸੇ ਮੈਡੀਕਲ ਹੈਲਪ ਦੀ ਲੋੜ ਮਹਿਸੂਸ ਨਹੀਂ ਕੀਤੀ। ਉਸ ਨੇ ਕਿਹਾ ਕਿ ਸਮੁੰਦਰ ਵਿੱਚ ਬੈਠਣ ਤੋਂ ਬਾਅਦ ਜਦੋਂ ਲਹਿਰਾਂ ਮੇਰੀ ਪਿੱਠ ਨਾਲ ਟਕਰਾਉਂਦੀਆਂ ਸਨ ਤਾਂ ਉਹ ਮੈਨੂੰ ਦਰਦ ਤੋਂ ਰਾਹਤ ਦੇ ਰਹੀਆਂ ਸਨ।
ਜੋਸੀ ਨੂੰ ਜਦੋਂ ਲੇਬਰ ਪੇਨ ਸ਼ੁਰੂ ਹੋਇਆ ਤਾਂ ਉਹ ਅਤੇ ਉਸ ਦੇ ਪਾਰਟਨਰ ਨੇ ਸਮੁੰਦਰ ਦਾ ਰੁਖ਼ ਕੀਤਾ। ਇਸ ਦੌਰਾਨ ਉਨ੍ਹਾਂ ਦੇ ਬੱਚੇ ਰਿਸ਼ਤੇਦਾਰਾਂ ਕੋਲ ਚਲੇ ਗਏ। ਕਪਲਨੇ ਆਪਣੇ ਨਾਲ ਬਰਥ ਟੂਲ ਕਿਟ ਦੇ ਨਾਂ ‘ਤੇ ਤੌਲਿਆ, ਨਾੜੂ ਨੂੰ ਰਖਣ ਲਈ ਬਾਊਲ, ਪੇਪਰ ਟਾਵਰ ਵਰਗੀਆਂ ਬੇਸਿਕ ਚੀਜ਼ਾਂ ਰਖੀਆਂ ਸਨ ਅਤੇ ਫਿਰ ਪ੍ਰੋਸੈੱਸ ਸ਼ੁਰੂ ਕੀਤਾ। ਜੋਸੀ ਦਾ ਪਤੀ ਇਸ ਪੂਰੇ ਪ੍ਰਕਿਰਿਆ ਦੀ ਵੀਡੀਓ ਵੀ ਬਣਾਉਂਦਾ ਰਿਹਾ।