Home » ਨਵਜੋਤ ਸਿੰਘ ਸਿੱਧੂ ਨੂੰ ਸਿਹਤ ਸਬੰਧੀ ਕੁੱਝ ਸਮੱਸਿਆਵਾਂ ਕਾਰਨ ਟੈਸਟ ਕਰਵਾਉਣ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜਿਆ…
Health • Home Page News • India • India News

ਨਵਜੋਤ ਸਿੰਘ ਸਿੱਧੂ ਨੂੰ ਸਿਹਤ ਸਬੰਧੀ ਕੁੱਝ ਸਮੱਸਿਆਵਾਂ ਕਾਰਨ ਟੈਸਟ ਕਰਵਾਉਣ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜਿਆ…

Spread the news

ਰੋਡ ਰੇਂਜ ਮਾਮਲੇ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਸਿਹਤ ਸਬੰਧੀ ਕੁੱਝ ਸਮੱਸਿਆਵਾਂ ਆਉਣ ਕਾਰਨ ਕੁਝ ਟੈਸਟ ਕਰਵਾਉਣ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਕੁਝ ਅਜਿਹੇ ਟੈਸਟ ਹਨ ਜੋ ਕਿ ਸਰਕਾਰੀ ਰਜਿੰਦਰਾ ਹਸਪਤਾਲ ਉਪਲਬਧ ਨਹੀਂ ਹਨ।

ਜਿਸ ਕਰ ਕੇ ਨਵਜੋਤ ਸਿੰਘ ਸਿੱਧੂ ਨੂੰ ਕੁੱਝ ਅਹਿਮ ਸਰੀਰਕ ਟੈੱਸਟ ਕਰਵਾਉਣ ਲਈ ਚੰਡੀਗੜ੍ਹ ਭੇਜਿਆ ਗਿਆ ਹੈ।ਸੂਤਰਾਂ ਦਾ ਕਹਿਣਾ ਕਿ ਸਵੇਰੇ 7 ਵਜੇ ਡਾਕਟਰਾਂ ਦੀ ਸਲਾਹ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਚੰਡੀਗੜ੍ਹ ਭੇਜਿਆ ਗਿਆ ਹੈ। ਫਿਲਹਾਲ ਉੱਥੇ ਦੇ ਡਾਕਟਰ ਦੱਸ ਪਾਉਣਗੇ ਕਿ ਉਨ੍ਹਾਂ (ਨਵਜੋਤ ਸਿੱਧੂ) ਦੇ ਟੈੱਸਟ ਅੱਜ ਹੋ ਜਾਣਗੇ ਜਾਂ ਉਨ੍ਹਾਂ ਨੂੰ ਜ਼ਿਆਦਾ ਸਮਾਂ ਲੱਗੇਗਾ।