Home » ਉੱਤਰੀ ਕੋਰੀਆ ਨੇ ਪਰਮਾਣੂ ਪ੍ਰੀਖਣ ਕੀਤਾ ਤਾਂ ਦੇਵਾਂਗੇ ਮੂੰਹ ਤੋੜ ਜਵਾਬ : ਅਮਰੀਕਾ
Home Page News World World News

ਉੱਤਰੀ ਕੋਰੀਆ ਨੇ ਪਰਮਾਣੂ ਪ੍ਰੀਖਣ ਕੀਤਾ ਤਾਂ ਦੇਵਾਂਗੇ ਮੂੰਹ ਤੋੜ ਜਵਾਬ : ਅਮਰੀਕਾ

Spread the news

ਮਰੀਕਾ ਦੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮੈਨ ਨੇ ਕਿਹਾ ਹੈ ਕਿ ਜੇਕਰ ਉੱਤਰੀ ਕੋਰੀਆ ਨੇ ਪਰਮਾਣੂ ਪ੍ਰੀਖਣ ਕੀਤਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਅਮਰੀਕੀ ਉਪ ਵਿਦੇਸ਼ ਮੰਤਰੀ ਨੇ ਸਿਓਲ ਯਾਤਰਾ ਦੌਰਾਨ ਇਹ ਚਿਤਾਵਨੀ ਦਿੱਤੀ। ਇਸ ਦੌਰਾਨ ਦੱਖਣੀ ਕੋਰੀਆ ਤੇ ਅਮਰੀਕੀ ਦੀਆਂ ਫ਼ੌਜਾਂ ਨੇ ਮੰਗਲਵਾਰ ਨੂੰ 20 ਜੰਗੀ ਜਹਾਜ਼ ਉਡਾ ਕੇ ਆਪਣੀ ਸਾਂਝੀ ਤਾਕਤ ਦਾ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੋਵਾਂ ਦੇਸ਼ਾਂ ਨੇ ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀਆਂ ਅੱਠ ਮਿਜ਼ਾਈਲਾਂ ਦਾਗ ਕੇ ਉੱਤਰੀ ਕੋਰੀਆ ਨੂੰ ਸਖ਼ਤ ਸੰਦੇਸ਼ ਦੇਣ ਦਾ ਯਤਨ ਕੀਤਾ ਸੀ। ਉੱਤਰੀ ਕੋਰੀਆ ਨੇ ਐਤਵਾਰ ਨੂੰ ਇਕੱਠੀਆਂ ਅੱਠ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ। ਅਮਰੀਕਾ ਦੇ ਦੱਖਣੀ ਕੋਰੀਆਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਆਪਣੇ ਪਰਮਾਣੂ ਸਥਾਨ ‘ਤੇ ਇਕ ਹੋਰ ਧਮਾਕਾ ਕਰਨ ਲਈ ਤਿਆਰ ਹੈ। ਉਸ ਨੇ ਸਤੰਬਰ 2017 ‘ਚ ਆਖ਼ਰੀ ਵਾਰ ਪਰਮਾਣੂ ਪ੍ਰਰੀਖਣ ਕੀਤਾ ਸੀ। ਉਹ ਕੁਲ ਛੇ ਵਾਰ ਇਸ ਤਰ੍ਹਾਂ ਦਾ ਪ੍ਰਰੀਖਣ ਕਰ ਚੁੱਕਿਆ ਹੈ।