ਮੁਸਕਰਾਹਟ ਇਸ ਜੀਵਨ ਦਾ ਇੱਕ ਸਭ ਤੋਂ ਸੁੰਦਰ ਤੋਹਫ਼ਾ ਹੈ। ਖੁੱਲ੍ਹ ਕੇ ਹੱਸਣਾ ਤੁਹਾਡੀ ਖ਼ੂਬਸੂਰਤੀ ‘ਚ ਹੋਰ ਚਾਰ-ਚੰਨ ਲੱਗ ਜਾਂਦੇ ਹਨ। ਪਰ ਜੇਕਰ ਕਿਸੇ ਕਾਰਨ ਤੁਹਾਡੀ ਮੁਸਕਾਨ ਖੋਹ ਜਾਵੇ ਤਾਂ ਮਨ ਪਰੇਸ਼ਾਨ ਹੋਣ ਲੱਗਦਾ ਹੈ। ਪੀਲੇ ਦੰਦ ਜੋ ਤੁਹਾਡੀ ਮੁਸਕਰਾਹਟ ਨੂੰ ਦੂਰ ਕਰ ਦਿੰਦੇ ਹਨ। ਇਸ ਸਮੱਸਿਆ ਕਾਰਨ ਕਈ ਲੋਕ ਖੁੱਲ੍ਹ ਕੇ ਹੱਸਣ ਤੋਂ ਕੰਨੀ ਕਤਰਾਉਂਦੇ ਹਨ। ਤਾਂ ਆਓ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਦੇ ਹਾਂ ਜਿਨ੍ਹਾਂ ਰਾਹੀਂ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਨਿੰਬੂ ਦੀ ਵਰਤੋਂ ਕਰੋ: ਤੁਸੀਂ ਆਪਣੇ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਨਿੰਬੂ ਦੀ ਵਰਤੋਂ ਵੀ ਕਰ ਸਕਦੇ ਹੋ। ਨਿੰਬੂ ਦੇ ਰਸ ‘ਚ ਥੋੜ੍ਹਾ ਜਿਹਾ ਤੇਲ ਅਤੇ ਨਮਕ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਦੰਦਾਂ ‘ਤੇ ਲਗਾਓ। 15-20 ਲਗਾਉਣ ਤੋਂ ਬਾਅਦ ਬਰੱਸ਼ ਕਰ ਲਓ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਣ ਜਲਦੀ ਦੂਰ ਹੋ ਜਾਵੇਗਾ। ਤੁਸੀਂ ਇਸ ਨੁਸਖੇ ਦੀ ਨਿਯਮਤ ਵਰਤੋਂ ਕਰ ਸਕਦੇ ਹੋ।
ਸੇਬ ਦੇ ਸਿਰਕੇ ਦੀ ਵਰਤੋਂ ਕਰੋ: ਤੁਸੀਂ ਆਪਣੇ ਦੰਦਾਂ ਨੂੰ ਚਮਕਾਉਣ ਲਈ ਸੇਬ ਦੀ ਵਰਤੋਂ ਵੀ ਕਰ ਸਕਦੇ ਹੋ। 1/2 ਚੱਮਚ ਐਪਲ ਸਾਈਡਰ ਵਿਨੇਗਰ ਨੂੰ ਇਕ ਕੱਪ ਪਾਣੀ ‘ਚ ਮਿਲਾਓ ਅਤੇ ਬੁਰਸ਼ ਦੇ ਨਾਲ ਦੰਦਾਂ ‘ਤੇ ਲਗਾਓ। 15 ਮਿੰਟ ਲਗਾਉਣ ਤੋਂ ਬਾਅਦ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਤੁਹਾਨੂੰ ਦੰਦਾਂ ਦੇ ਪੀਲੇਪਣ ਤੋਂ ਰਾਹਤ ਮਿਲੇਗੀ
ਗੁਣਗੁਣੇ ਪਾਣੀ ‘ਚ ਨਮਕ ਦੀ ਵਰਤੋਂ ਕਰੋ: ਜੇਕਰ ਤੁਹਾਡੇ ਦੰਦ ਪੀਲੇ ਹੋ ਰਹੇ ਹਨ ਤਾਂ ਤੁਸੀਂ ਗੁਣਗੁਣੇ ਪਾਣੀ ਕਰਕੇ ਉਸ ‘ਚ ਨਮਕ ਪਾ ਦਿਓ। ਹਰ ਰੋਜ਼ ਤੁਸੀਂ ਉਸ ਪਾਣੀ ਨਾਲ ਕੁਰਲੀ ਕਰੋ। ਤੁਹਾਡੇ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ। ਅਜਿਹਾ ਕਰਨ ਨਾਲ ਤੁਹਾਡੇ ਮਸੂੜਿਆਂ ਦੀ ਇਨਫੈਕਸ਼ਨ ਵੀ ਦੂਰ ਹੋ ਜਾਵੇਗੀ।
ਸਟ੍ਰਾਬੇਰੀ ਦੀ ਵਰਤੋਂ ਕਰੋ: ਤੁਸੀਂ ਆਪਣੇ ਦੰਦਾਂ ਨੂੰ ਸਾਫ਼ ਕਰਨ ਲਈ ਸਟ੍ਰਾਬੇਰੀ ਦੀ ਵਰਤੋਂ ਵੀ ਕਰ ਸਕਦੇ ਹੋ। ਇੱਕ ਪੱਕੀ ਹੋਈ ਸਟ੍ਰਾਬੇਰੀ ਲਓ ਅਤੇ ਇਸ ਨੂੰ ਦੰਦਾਂ ‘ਤੇ ਰਗੜੋ। ਇਸ ਨੂੰ 15 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਣ ਵੀ ਦੂਰ ਹੋ ਜਾਵੇਗਾ।
ਸੰਤਰੇ ਦਾ ਛਿਲਕਾ: ਦੰਦਾਂ ਦੀ ਸਫਾਈ ਲਈ ਤੁਸੀਂ ਸੰਤਰੇ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਸੰਤਰੇ ਦਾ ਛਿਲਕਾ ਲਓ ਅਤੇ ਇਸ ਨੂੰ ਦੰਦਾਂ ‘ਤੇ ਰਗੜੋ। ਫਿਰ ਤੁਸੀਂ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਣ ਵੀ ਦੂਰ ਹੋ ਜਾਵੇਗਾ।