Home » ਜਰਮਨੀ ‘ਚ ਇਕ ਕਾਰ ਡਰਾਈਵਰ ਨੇ ਸਕੂਲੀ ਸਮੂਹ ਨੂੰ ਮਾਰੀ ਟੱਕਰ, 1 ਦੀ ਮੌਤ, 9 ਜ਼ਖਮੀ…
Home Page News World World News

ਜਰਮਨੀ ‘ਚ ਇਕ ਕਾਰ ਡਰਾਈਵਰ ਨੇ ਸਕੂਲੀ ਸਮੂਹ ਨੂੰ ਮਾਰੀ ਟੱਕਰ, 1 ਦੀ ਮੌਤ, 9 ਜ਼ਖਮੀ…

Spread the news

ਜਰਮਨੀ ਦੀ ਰਾਜਧਾਨੀ ਬਰਲਿਨ ਦੇ ਇਕ ਭੀੜ ਭਾੜ ਵਾਲੇ ਬਾਜ਼ਾਰ ‘ਚ ਬੁੱਧਵਾਰ ਨੂੰ ਬੇਲਗਾਮ ਕਾਰ ਨੇ ਕਈ ਲੋਕਾਂ ਨੂੰ ਦਰੜ ਦਿੱਤਾ। ਇਸ ‘ਚ ਇਕ ਅਧਿਆਪਕਾ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ ਅੱਠ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਬਰਲਿਨ ਪੁਲਿਸ ਦੇ ਬੁਲਾਰੇ ਮਾਰਟਿਨ ਦਮਸ ਨੇ ਕਿਹਾ ਕਿ ਘਟਨਾ ਰਾਜਧਾਨੀ ਦੇ ਪੱਛਮੀ ਖੇਤਰ ‘ਚ ਵਾਪਰੀ ਹੈ। ਸ਼ੱਕੀ ਚਾਲਕ ਨੂੰ ਗਿ੍ਫ਼ਤਾਰ ਕਰਦੇ ਹੋਏ ਉਸਦੀ ਕਾਰ ਜ਼ਬਤ ਕਰ ਲਈ ਗਈ ਹੈ। ਮੁਲਜ਼ਮ ਜਰਮਨ-ਅਮਰੀਕੀ ਦੱਸਿਆ ਜਾਂਦਾ ਹੈ। ਰਾਇਟਰ ਮੁਤਾਬਕ ਜਰਮਨ ਅਖ਼ਬਾਰ ਬਿਲਡ ਨੇ ਪੀਤੜਾਂ ਦੀ ਪਛਾਣ ਇਕ ਅਧਿਆਪਕਾ ਦੇ ਰੂਪ ‘ਚ ਕੀਤੀ ਹੈ, ਜੋ ਸਕੂਲੀ ਵਿਦਿਆਰਥੀਆਂ ਦੇ ਗਰੁੱਪ ਨਾਲ ਬਾਜ਼ਾਰ ‘ਚ ਸੀ। ਜਿੱਥੇ ਇਹ ਘਟਨਾ ਵਾਪਰੀ, ਉਹ ਥਾਂ ਮਸ਼ਹੂਰ ਕੈਸਰ ਵਿਲਹੇਲਮ ਮੈਮੋਰੀਅਲ ਚਰਚ ਦੇ ਨੇੜੇ ਹੈ।