ਸ-ਯੂਕ੍ਰੇਨ ਜੰਗ ਦੇ 110 ਦਿਨ ਹੋ ਚੁੱਕੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸੱਜਾ ਹੱਥ ਕਹੇ ਜਾਣ ਵਾਲੇ ਦਮਿੱਤਰੀ ਮੇਦਵੇਦੇਵ ਨੇ ਇਸ ਯੁੱਧ ਦੇ ਵਿਚਕਾਰ ਪੱਛਮੀ ਦੇਸ਼ਾਂ ਨੂੰ ਤਬਾਹੀ ਦੀ ਚੇਤਾਵਨੀ ਦਿੱਤੀ ਹੈ। ਸਾਬਕਾ ਰੂਸੀ ਰਾਸ਼ਟਰਪਤੀ ਮੇਦਵੇਦੇਵ ਨੇ ਕਿਹਾ ਹੈ ਕਿ ਕਿਆਮਤ ਦੇ ਘੋੜੇ ਆਪਣੇ ਰਾਹ ‘ਤੇ ਹਨ ਅਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰਨੀ ਚਾਹੀਦੀ। ਪੁਤਿਨ ਦੇ ਇਸ਼ਾਰੇ ‘ਤੇ ਚੱਲਣ ਵਾਲੇ ਮੇਦਵੇਦੇਵ ਨੇ ਪ੍ਰਮਾਣੂ ਯੁੱਧ ਦੀ ਚੇਤਾਵਨੀ ਵੀ ਦਿੱਤੀ ਸੀ। ਮੇਦਵੇਦੇਵ ਨੂੰ ਪੁਤਿਨ ਨਾਲੋਂ ਜ਼ਿਆਦਾ ਉਦਾਰਵਾਦੀ ਮੰਨਿਆ ਜਾਂਦਾ ਹੈ ਪਰ ਉਹ ਯੂਕ੍ਰੇਨ ‘ਤੇ ਵੀ ਬਹੁਤ ਸਖਤ ਰੁਖ਼ ਅਪਣਾ ਰਹੇ ਹਨ। ਰੂਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਮੇਦਵੇਦੇਵ ਨੇ ਪਿਛਲੇ ਹਫਤੇ ਯੂਕ੍ਰੇਨ ਅਤੇ ਉਸਦੇ ਸਹਿਯੋਗੀਆਂ ਨੂੰ ਚੇਤਾਵਨੀ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਮੇਰੀਆਂ ਟੈਲੀਗ੍ਰਾਮ ਪੋਸਟਾਂ ਇੰਨੀਆਂ ਬੇਤੁਕੀ ਕਿਉਂ ਹਨ। ਜਵਾਬ ਹੈ ਕਿ ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ। ਉਹ ਰੂਸ ਦਾ ਅੰਤ ਚਾਹੁੰਦੇ ਹਨ। ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਜੋ ਵੀ ਕਰਨਾ ਚਾਹੀਦਾ ਹੈ ਉਹ ਕਰਾਂਗਾ। ਇਸ ਤੋਂ ਪਹਿਲਾਂ ਮੇਦਵੇਦੇਵ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਰੂਸ ਯੂਕ੍ਰੇਨ ਨੂੰ ਭੇਜੀਆਂ ਗਈਆਂ ਪੱਛਮੀ ਮਿਜ਼ਾਈਲਾਂ ਦੇ ਹਮਲੇ ਦਾ ਸ਼ਿਕਾਰ ਬਣਦਾ ਹੈ ਤਾਂ ਉਹ ਆਪਣੀ ਫ਼ੌਜੀ ਕਾਰਵਾਈ ਨੂੰ ਵਧਾਉਣ ਲਈ ਤਿਆਰ ਹੈ। ਇਸ ਵਿਚਕਾਰ ਸਾਬਕਾ ਰੂਸੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਦਮਿਤਰੀ ਗੁਡਕੋਵ ਨੇ ਦਾਅਵਾ ਕੀਤਾ ਕਿ ਮੇਦਵੇਦੇਵ ਦੀ ਨਜ਼ਰ ਸੱਤਾ ‘ਤੇ ਹੈ ਤਾਂ ਕਿ ਜੇਕਰ ਪੁਤਿਨ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਜਾਵੇ ਤਾਂ ਉਹ ਕੁਰਸੀ ਸੰਭਾਲ ਸਕਣ। ਉਹਨਾਂ ਨੇ ਕਿਹਾ ਕਿ “ਮੇਦਵੇਦੇਵ ਇਸ ਉਮੀਦ ਵਿੱਚ ਕੱਟੜਪੰਥੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇਕਰ ਪੁਤਿਨ ਸੱਤਾ ਛੱਡਦਾ ਹੈ ਤਾਂ ਉਹ ਉਸ ਨੂੰ ਪ੍ਰਮੋਟ ਕਰਨ। ਮੇਦਵੇਦੇਵ ਨੇ ਯੂਕ੍ਰੇਨ ‘ਤੇ ਹਮਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਅਪ੍ਰੈਲ ਵਿੱਚ ਇੱਕ ਟੈਲੀਗ੍ਰਾਮ ਪੋਸਟ ਲਿਖਿਆ ਸੀ। ਇਸ ਦੇ ਨਾਲ ਹੀ ਪੂਰੇ ਯੂਰਪ ਅਤੇ ਏਸ਼ੀਆ ਵਿਚ ਰੂਸ ਦਾ ਪ੍ਰਭਾਵ ਵਧਾਉਣ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਜੂਨ ਦੇ ਅੰਤ ਤੱਕ 40,000 ਤੋਂ ਵੱਧ ਸੈਨਿਕਾਂ ਨੂੰ ਗੁਆ ਸਕਦਾ ਹੈ। ਉਨ੍ਹਾਂ ਨੇ ਕਈ ਦਹਾਕਿਆਂ ਵਿੱਚ ਕਿਸੇ ਵੀ ਜੰਗ ਵਿੱਚ ਇੰਨੇ ਸੈਨਿਕ ਨਹੀਂ ਗੁਆਏ ਹਨ।ਐਤਵਾਰ ਨੂੰ ਇੱਕ ਵੀਡੀਓ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਫ਼ੌਜ ਡੋਨਬਾਸ ਵਿੱਚ ਰਿਜ਼ਰਵ ਸੈਨਿਕਾਂ ਨੂੰ ਤਾਇਨਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ੇਲੇਂਸਕੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੋ ਲੜਾਕੂ ਦੇਸ਼ਾਂ ਵਿਚਾਲੇ ਸਭ ਤੋਂ ਭਿਆਨਕ ਲੜਾਈ ਡੋਨਬਾਸ ਦੇ ਵੱਖਵਾਦੀ ਲੁਹਾਨਸਕ ਖੇਤਰ ਦੇ ਸ਼ਹਿਰ ਸਵੈਰੋਡੋਨੇਤਸਕ ਵਿੱਚ ਹੋ ਰਹੀ ਹੈ। ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨੀ ਰੱਖਿਆ ਬਲ ਯੂਕ੍ਰੇਨੀ ਜ਼ਮੀਨ ਦੇ ਹਰ ਇੰਚ ਲਈ ਲੜ ਰਹੇ ਹਨ। ਇਸ ਦੌਰਾਨ ਲੁਹਾਨਸਕ ਖੇਤਰ ਦੇ ਫ਼ੌਜੀ ਪ੍ਰਸ਼ਾਸਨ ਨੇ ਕਿਹਾ ਕਿ ਰੂਸੀ ਬਲਾਂ ਨੇ ਐਤਵਾਰ ਦੌਰਾਨ ਲਿਸੀਚਾਂਸਕ ਅਤੇ ਸਵੈਰੋਡੋਨੇਤਸਕ ‘ਤੇ ਗੋਲੀਬਾਰੀ ਜਾਰੀ ਰੱਖੀ।ਰੂਸੀ ਗੋਲੀਬਾਰੀ ਦੇ ਨਤੀਜੇ ਵਜੋਂ ਇੱਕ ਛੇ ਸਾਲਾ ਬੱਚੇ ਦੀ ਮੌਤ ਹੋ ਗਈ।
ਪੁਤਿਨ ਦੇ ਕਰੀਬੀ ਦਮਿਤਰੀ ਦੀ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਚਿਤਾਵਨੀ…
June 14, 2022
3 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,458
- India3,868
- India Entertainment121
- India News2,634
- India Sports219
- KHABAR TE NAZAR3
- LIFE66
- Movies46
- Music79
- New Zealand Local News2,013
- NewZealand2,292
- Punjabi Articules7
- Religion828
- Sports207
- Sports206
- Technology31
- Travel54
- Uncategorized31
- World1,743
- World News1,518
- World Sports199