Home » ਸਿੱਧੂ ਮੂਸੇਵਾਲਾ ਨੂੰ ਨਿਊਯਾਰਕ ਦੇ ਟਾਈਮਜ਼ ਸਕੁਏਅਰ ਚ’ ਦਿੱਤੀ ਭਾਵ -ਭਿੰਨੀ ਸ਼ਰਧਾਂਜਲੀ…
Home Page News India India News World

ਸਿੱਧੂ ਮੂਸੇਵਾਲਾ ਨੂੰ ਨਿਊਯਾਰਕ ਦੇ ਟਾਈਮਜ਼ ਸਕੁਏਅਰ ਚ’ ਦਿੱਤੀ ਭਾਵ -ਭਿੰਨੀ ਸ਼ਰਧਾਂਜਲੀ…

Spread the news

ਪਿਛਲੇ ਮਹੀਨੇ ਦੀ  29 ਤਰੀਕ ਨੂੰ ਵਿਸ਼ਵ ਪ੍ਰਸਿੱਧ ਪੰਜਾਬੀ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਨੂੰ ਟਾਈਮਜ਼ ਸਕੁਆਇਰ ਵਿਖੇਂ ਨਿਊਯਾਰਕ ਚ’ ਵੱਸਦੇ ਪੰਜਾਬੀਆਂ ਵੱਲੋ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ।ਅਤੇ ਸਿੱਧੀ ਦੇ ਚਲਾਏ ਹਿੱਟ ਗੀਤਾਂ ਕਦੇ ਸ਼ਮਾਲ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਲਾਏ ਗਏ। ਦੱਸਣਯੋਗ ਹੈ ਕਿ ਕਾਂਗਰਸੀ ਆਗੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (ਸਿੱਧੂ ਮੂਸੇਵਾਲਾ ਦਾ ਕਤਲ)। ਉਸ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਵਿਦੇਸ਼ ਵਿੱਚ ਵੀ ਬਹੁਤ ਵੱਡੇ ਸਦਮੇ ‘ਚ ਹਨ। ਲੋਕਾ ਦੇ ਦਿਲਾਂ ਚ’ ਰਾਜ ਕਰਨ ਵਾਲਾ ਨੋਜਵਾਨ ਗਾਇਕ ਸਿੱਧੂ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ ‘ਚ ਮੂਸੇਵਾਲੇ ਦੇ ਨਾਂ ਤੇ ਵਿਸ਼ਵ ਭਰ ਚ’ ਪ੍ਰਸਿੱਧ ਸਵ: ਪੰਜਾਬੀ ਗਾਇਕ ਮੂਸੇਵਾਲੇ ਨੂੰ ਹਰੇਕ ਦੇਸ਼ ਚ’ ਵੱਸਦੇ ਪੰਜਾਬੀਆ ਵੱਲੋ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।ਬੀਤੇਂ ਦਿਨ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ ਤੋਂ ਵੀ ਇੱਕ ਵੀਡੀਓ ਸਾਹਮਣੇ ਆਈ  ਹੈ। ਜਿੱਥੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਵੀਡੀਓ ਅਤੇ ਸਿੱਧੀ ਦੇ ਗੀਤ ਚੱਲ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਲੋਕ ਹੇਠਾਂ ਖੜ੍ਹੇ ਹੋ ਕੇ ਉਸ ਨੂੰ ਦੇਖ ਰਹੇ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਖੜ੍ਹੇ ਹੋ ਕੇ ਇਸ ਦੀ ਵੀਡੀਓ ਵੀ ਬਣਾ ਰਹੇ ਹਨ।
ਦੱਸਣਯੋਗ ਹੈ ਕਿ ਲੰਘੀ 29 ਮਈ ਨੂੰ ਮੰਦਭਾਗਾ ਦਿਨ ਸੀ ਜਦੋ ਮੂਸੇਵਾਲਾ ਨੂੰ ਕੁਝ ਅਣਪਛਾਤੇ ਲੋਕਾਂ ਨੇ ਗੋਲੀਆ ਮਾਰ ਦਿੱਤੀਆ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਹੈ। ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਮੂਸੇਵਾਲਾ ਸਮੇਤ 420 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ। 29 ਸਾਲਾ ਮੂਸੇਵਾਲਾ ਨੇ ਕਾਂਗਰਸ ਦੀ ਟਿਕਟ ‘ਤੇ ਮਾਨਸਾ ਜ਼ਿਲ੍ਹੇ ਤੋਂ 2022 ਦੀਆਂ ਪੰਜਾਬ ਚੋਣਾਂ ਵੀ ਲੜੀਆਂ ਸਨ। ਜਿਸ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਗਏ ਸਨ।