Home » ਲਾਰੈਂਸ ਨੇ ਕਈ ਕਲਾਕਾਰਾਂ ਨੂੰ ਫਿਰੌਤੀ ਲਈ ਭੇਜੇ ਸਨ ਪੱਤਰ…
Home Page News India India News

ਲਾਰੈਂਸ ਨੇ ਕਈ ਕਲਾਕਾਰਾਂ ਨੂੰ ਫਿਰੌਤੀ ਲਈ ਭੇਜੇ ਸਨ ਪੱਤਰ…

Spread the news

ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਨੂੰ ਪੱਤਰ ਭੇਜ ਕੇ ਧਮਕੀ ਦੇਣ ਦੇ ਮਾਮਲੇ ਦੀ ਜਾਂਚ ਤੇਜ਼ ਹੋ ਗਈ ਹੈ। ਜਾਂਚ ਦੌਰਾਨ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੂੰ ਪਤਾ ਲੱਗਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੇ ਸਲਮਾਨ ਸਮੇਤ ਕਈ ਕਲਾਕਾਰਾਂ ਅਤੇ ਵੱਡੇ ਵਪਾਰੀਆਂ ਨੂੰ ਪੈਸੇ ਦੀ ਉਗਰਾਹੀ ਕਰਨ ਲਈ ਪੱਤਰ ਭੇਜੇ ਸਨ। ਉਹ ਇਸ ਦੇ ਜ਼ਰੀਏ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਸੀ। ਪੰਜਾਬੀ ਗਾਇਕ ਸਿੱਧੂ ਮੂੁਸੇਵਾਲਾ ਦੀ ਹੱਤਿਆ ਤੋਂ ਕੁਝ ਹੀ ਦਿਨਾਂ ਬਾਅਦ ਬਾਲੀਵੁੱਡ ਕਲਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਕ ਪੱਤਰ ਜ਼ਰੀਏ ਇਹ ਧਮਕੀ ਦਿੱਤੀ ਗਈ। ਸਲਮਾਨ ਦੇ ਪਿਤਾ ਐਤਵਾਰ ਨੂੰ ਜਦੋਂ ਸਵੇਰ ਦੀ ਸੈਰ ਤੋਂ ਬਾਅਦ ਬਾਂਦਰਾ ਇਲਾਕੇ ਵਿਚ ਇਕ ਬੈਂਚ ‘ਤੇ ਬੈਠੇ ਸਨ ਤਾਂ ਅਣਜਾਣ ਵਿਅਕਤੀ ਨੇ ਉਨ੍ਹਾਂ ਨੂੰ ਪੱਤਰ ਸੌਂਪਿਆ। ਇਸ ਪੱਤਰ ਵਿਚ ਸਲੀਮ ਅਤੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੱਤਰ ਮਿਲਣ ਤੋਂ ਬਾਅਦ ਸਲੀਮ ਨੇ ਆਪਣੇ ਸੁਰੱਖਿਆ ਮੁਲਾਜ਼ਮ ਦੀ ਮਦਦ ਨਾਲ ਪੁਲਿਸ ਨਾਲ ਸੰਪਰਕ ਕੀਤਾ ਅਤੇ ਬਾਂਦਰਾ ਪੁਲਿਸ ਸਟੇਸ਼ਨ ‘ਚ ਐੱਫਆਈਆਰ ਦਰਜ ਕਰਵਾਈ ਸੀ।