Home » ਅੱਜ ਸਵੇਰ ਦੱਖਣੀ ਆਕਲੈਂਡ ‘ਚ ਹੋਏ ਕਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ …
Home Page News New Zealand Local News NewZealand

ਅੱਜ ਸਵੇਰ ਦੱਖਣੀ ਆਕਲੈਂਡ ‘ਚ ਹੋਏ ਕਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ …

Spread the news

ਆਕਲੈਂਡ (ਬਲਜਿੰਦਰ ਸਿੰਘ) ਦੱਖਣੀ ਆਕਲੈਂਡ ਦੇ ਰੂਰਲ ਖੇਤਰ ਗਲਿਨਬਰੁਕ ਵਿੱਚ ਅੱਜ ਸਵੇਰੇ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੂੰ ਸਵੇਰੇ 6.40 ਵਜੇ ਗਲਿਨਬਰੁਕ ਰੋਡ, ਗਲਿਨਬਰੁਕ ਵਿਖੇ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਵੱਲੋਂ ਜਾਂਚ ਲਈ ਸੜਕ ਨੂੰ ਆਵਾਜਾਈ ਲਈ ਬੰਦ ਕੀਤਾ ਗਿਆ ਹੈ।ਪੁਲਿਸ ਨੇ ਕਿਹਾ, “ਗੰਭੀਰ ਕਰੈਸ਼ ਯੂਨਿਟ ਘਟਨਾ ਸਥਾਨ ‘ਤੇ ਹੈ ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।