ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ‘ਚ ਆ ਗਈ ਹੈ। ਹਮਲੇ ਦੇ 24 ਘੰਟਿਆਂ ਦੇ ਅੰਦਰ, ਗ੍ਰਹਿ ਮੰਤਰਾਲੇ (MHA) ਨੇ ਅਫਗਾਨਿਸਤਾਨ ਵਿੱਚ 100 ਤੋਂ ਵੱਧ ਸਿੱਖਾਂ ਅਤੇ ਹਿੰਦੂਆਂ ਨੂੰ ਪਹਿਲ ਦੇ ਆਧਾਰ ‘ਤੇ ਈ-ਵੀਜ਼ੇ ਦਿੱਤੇ ਹਨ। ਜਾਣਕਾਰੀ ਮੁਤਾਬਕ ਐਮਐਚਏ ਨੇ ਹਮਲੇ ਤੋਂ ਬਾਅਦ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਇਹ ਹੁਕਮ ਦਿੱਤਾ ਸੀ। ਬੀਤੇ ਦਿਨ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰੇ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਉੱਥੇ ਦੋ ਬੰਬ ਧਮਾਕੇ ਕੀਤੇ ਸਨ ਅਤੇ ਕਈ ਲੋਕਾਂ ਨੂੰ ਬੰਧਕ ਵੀ ਬਣਾ ਲਿਆ ਸੀ। ਗੁਰਦੁਆਰੇ ‘ਚ ਹੋਈ ਗੋਲੀਬਾਰੀ ਕਾਰਨ ਇਸ ਹਮਲੇ ‘ਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ‘ਚ ਗੁਰਦੁਆਰੇ ਦੇ ਗ੍ਰੰਥੀ ਅਤੇ ਗਾਰਡ ਦੀ ਮੌਤ ਹੋ ਗਈ, ਜਦਕਿ 7 ਜ਼ਖਮੀ ਹੋ ਗਏ।