Home » ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਬਲੈਕ ’ਚ ਵੇਚਿਆ ਜਾ ਰਿਹੈ ਪਾਕਿਸਤਾਨ ਦਾ ਵੀਜ਼ਾ…
Home Page News India World World News

ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਬਲੈਕ ’ਚ ਵੇਚਿਆ ਜਾ ਰਿਹੈ ਪਾਕਿਸਤਾਨ ਦਾ ਵੀਜ਼ਾ…

Spread the news

ਪਾਕਿਸਤਾਨ ਬਲੈਕ ਮਾਰਕੀਟ ’ਚ ਆਪਣਾ ਵੀਜ਼ਾ ਵੇਚ ਰਿਹਾ ਹੈ। ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ’ਚ ਪਨਾਹ ਮੰਗਣ ਵਾਲੇ ਅਫ਼ਗਾਨ ਸ਼ਰਨਾਰਥੀਆਂ ਤੋਂ 1000 ਡਾਲਰ ਤੋਂ ਵੱਧ ਵਸੂਲਿਆ ਜਾ ਰਿਹਾ ਹੈ। ਅਫ਼ਗਾਨਿਸਤਾਨ ਦੇ ਇਕ ਨਾਗਰਿਕ ਨੇ ਦਾਅਵਾ ਕੀਤਾ ਹੈ ਕਿ ਅਫ਼ਗਾਨੀ ਨਾਗਰਿਕਾਂ ਲਈ ਵੀਜ਼ਾ ਜਾਰੀ ਕਰਨ ਦੀ ਨਿਯਮਤ ਪ੍ਰਕਿਰਿਆ ਰੁਕ ਗਈ ਹੈ। ਅਫ਼ਗਾਨਿਸਤਾਨ ’ਚ ਅਗਸਤ 2021 ’ਚ ਤਾਲਿਬਾਨ ਦੇ ਸੱਤਾ ’ਤੇ ਕਬਜ਼ਾ ਕਰ ਲੈਣ ਤੋਂ ਬਾਅਦ ਕਈ ਅਫ਼ਗਾਨੀ ਨਾਗਰਿਕ ਦੇਸ਼ ਤੋਂ ਭੱਜਣ ’ਤੇ ਮਜਬੂਰ ਹੋ ਗਏ ਹਨ। ਅੱਤਿਆਚਾਰ ਤੋਂ ਬਚਣ ਲਈ ਲੋਕ ਪਾਕਿਸਤਾਨ ਚਲੇ ਆਏ। ਇਕ ਸ਼ਰਨਾਰਥੀ ਮਜਲੁਮਯਾਰ ਨੇ ਕਿਹਾ ਹੈ ਕਿ ਹੁਣ ਤੱਕ 15 ਲੱਖ ਸ਼ਰਨਾਰਥੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਤੇ ਇਹ ਪ੍ਰਕਿਰਿਆ ਜੁਲਾਈ ਤੱਕ ਜਾਰੀ ਰਹੇਗੀ। ਕਈ ਅਜੇ ਤੱਕ ਖ਼ਰਾਬ ਸਥਿਤੀ ’ਚ ਰਹਿ ਰਹੇ ਹਨ। ਅਫ਼ਗਾਨਿਸਤਾਨ ’ਚ ਮਨੁੱਖੀ ਅਧਿਕਾਰਾਂ ਦਾ ਦਮਨ ਹੋਣ ਨਾਲ ਆਪਣੇ ਦੇਸ਼ ’ਚ ਸਿਆਸੀ ਤੇ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਪਰਵਾਸੀਆਂ ਲਈ ਪਾਕਿਸਤਾਨ ’ਚ ਵੀਜ਼ੇ ਦੀ ਉੱਚੀ ਕੀਮਤ ਨੇ ਇਸ ਨੂੰ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਨੌਂ ਜੂਨ ਨੂੰ ਪਾਕਿਸਤਾਨ ’ਚ ਅਫ਼ਗਾਨਿਸਤਾਨੀ ਸ਼ਰਨਾਰਥੀਆਂ ਨੇ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨ ਨੂੰ ਆਪਣੀਆਂ ਅਰਜ਼ੀਆਂ ’ਤੇ ਸਕਾਰਾਤਮਕ ਰੁਖ਼ ਅਪਣਾਉਣ ਦੀ ਬੇਨਤੀ ਕੀਤੀ ਸੀ। ਅਫ਼ਗਾਨਿਸਤਾਨ ਸ਼ਰਨਾਰਥੀਆਂ ਨੇ ਰੂਸ ਯੂਕਰੇਨ ਜੰਗ ਤੋਂ ਬਾਅਦ ਅਫ਼ਗਾਨਿਸਤਾਨ ਨੂੰ ਭੁਲਾ ਦੇਣ ’ਤੇ ਦੁੱਖ ਪ੍ਰਗਟ ਕੀਤਾ ਹੈ।