Home » ਨਿਊਯਾਰਕ ‘ਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ  ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ…
Home Page News India World World News

ਨਿਊਯਾਰਕ ‘ਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ  ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ…

Spread the news

ਬੀਤੇਂ ਦਿਨ  ਨਿਊਯਾਰਕ ਸ਼ਹਿਰ ਦੇ ਕੁਈਨਜ ਇਲਾਕੇ ਚ’ ਸਥਿੱਤ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੇ ਪੁੱਤਰ ਦੀ ਅੱਗ ਦੀ ਲਪੇਟ ਚ’ ਆ ਜਾਣ ਕਾਰਨ ਮੋਕੇ ਤੇ ਹੀ ਮੌਤ ਹੋ ਜਾਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਘਰ ਅੱਗ ਦੀ ਲਪੇਟ ਵਿੱਚ ਆ ਗਿਆ ਸੀ ਅਤੇ ਜਦੋਂ ਫਾਇਰਫਾਈਟਰ  ਦੁਪਹਿਰ ਨੂੰ ਉੱਥੇ ਪਹੁੰਚੇ ਅਤੇ ਬੇਸਮੈਂਟ ਫਲੈਟ ਵਿੱਚ ਉਹਨਾਂ ਨੂੰ ਦੋ ਲਾਸ਼ਾਂ ਮਿਲੀਆਂ। ਅੱਗ ਬੁਝਾਉਣ ਵਾਲਿਆਂ ਨੂੰ ਅਗਲੇ ਦਿਨ ਤੀਜੀ ਲਾਸ਼ ਵੀ ਮਿਲੀ, ਜੋ ਇੱਕੋ ਹੀ ਪਰਿਵਾਰ ਦੀਆਂ ਹਨ। ਜਿੰਨਾ ਦੀ ਪਹਿਚਾਣ ਨੰਦਾ ਬਾਲੋ ਪ੍ਰਸ਼ਾਦ ਉਸ ਦੀ ਪਤਨੀ  ਬੋਨੋ ਸਲੀਮਾ ‘ਸੈਲੀ’ ਪ੍ਰਸ਼ਾਦ ਦੇ ਵਜੋਂ ਕੀਤੀ ਗਈ ਹੈ। ਜਦ ਕਿ ਉਨ੍ਹਾਂ ਦੇ ਬੇਟੇ ਡੇਵੋਨ ਪਰਸੌਡ (22) ਸਾਲ ਦੀ ਲਾਸ਼ ਅਗਲੇ ਦਿਨ ਹੀ ਮਿਲੀ ਸੀ।ਇਸ ਘਟਨਾ ਨੂੰ ਫਾਇਰ ਦੇ ਅਧਿਕਾਰੀਆਂ ਦੁਆਰਾ “ਪੰਜ  ਫਾਇਰ” ਅਲਾਰਮਾ ਨੂੰ ਸ਼੍ਰੇਣੀਬੱਧ ਕੀਤਾ ਗਿਆ ਸੀ ਜੋ ਤੇਜ਼ ਹਵਾ ਦੇ ਝੱਖੜਾਂ ਦੁਆਰਾ ਫੈਲੇ ਚਾਰ ਹੋਰ ਘਰਾਂ ਵਿੱਚ ਅੱਗ ਫੈਲ ਗਈ ਸੀ। ਅੱਗ ਬੁਝਾਉ ਅਧਿਕਾਰੀਆਂ ਨੇ ਦੱਸਿਆ ਕਿ 9 ਦੇ ਕਰੀਬ  ਪਰਿਵਾਰਾਂ ਦੇ 29 ਬਾਲਗ ਅਤੇ 13 ਬੱਚੇ ਅੱਗ ਨਾਲ ਪ੍ਰਭਾਵਿਤ ਹੋਏ ਹਨ ਜਦੋਂ ਕਿ ਕਈ ਫਾਇਰਫਾਈਟਰ ਵੀ ਜ਼ਖਮੀ ਹੋਏ ਹਨ। ਨੰਦਾ ਬਾਲੋ ਪ੍ਰਸ਼ਾਦ ਨਿਊਯਾਰਕ ਚ’ ਇਕ ਦਵਾਈਆਂ ਬਣਾਉਣ ਵਾਲੀ ਕੰਪਨੀ ਤੋਂ ਸੇਵਾਮੁਕਤ ਹੋਇਆ ਸੀ ਜਦ ਕਿ ਉਸਦੀ ਪਤਨੀ ਨਿਊਯਾਰਕ ਦੇ ਜੇਐਫਕੇ ਹਵਾਈ ਅੱਡੇ ‘ਤੇ  ਨੋਕਰੀ ਕਰਦੀ ਸੀ। ਪਰਿਵਾਰ ਦੀ ਮਾਲੀ ਮਦਦ ਲਈ ਗੋਫੰਡਮੀ ‘ਤੇ ਪਰਿਵਾਰ ਲਈ ਇੱਕ ਔਨਲਾਈਨ ਫੰਡਰੇਜ਼ਰ ਵੀ ਸੁਰੂ ਕੀਤਾ ਗਿਆ ਹੈ।ਜਿਸ ਵਿੱਚ ਹੁਣ ਤੱਕ 429 ਦਾਨੀ ਸੱਜਣਾਂ ਵੱਲੋ ਦਾਨ ਵਜੋਂ 34 ਹਜ਼ਾਰ 923 ਦੇ ਕਰੀਬ  ਡਾਲਰ  ਇਕੱਠੇ ਹੋਏ ਹਨ।