Home » 24 ਸਾਲਾ ਵਿਅਕਤੀ ਤੇ ਲੱਗੇ ਬੱਚੇ ਨੂੰ ਕਤਲ ਕਰਨ ਦੇ ਦੋਸ਼…
Home Page News New Zealand Local News NewZealand

24 ਸਾਲਾ ਵਿਅਕਤੀ ਤੇ ਲੱਗੇ ਬੱਚੇ ਨੂੰ ਕਤਲ ਕਰਨ ਦੇ ਦੋਸ਼…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪਿਛਲੇ ਮਹੀਨੇ ਓਟਾਰਾ ਵਿੱਚ ਹੋਈ ਇੱਕ ਬੱਚੇ ਦੀ ਮੌਤ ਤੋਂ ਬਾਅਦ ਵਿਅਕਤੀ ਤੇ ਕਤਲ ਦੇ ਦੋਸ਼ ਦਾਇਰ ਕੀਤੇ ਗਏ ਹਨ 23 ਮਈ ਨੂੰ ਬੱਚੇ ਨੂੰ ਗੰਭੀਰ ਜਖਮੀ ਹਾਲਤ ਵਿੱਚ ਵਾਟਫੋਰਡ ਮੈਡੀਕਲ ਸੈਂਟਰ ਲਿਜਾਇਆ ਗਿਆ ਸੀ ਜਿੱਥੇ ਮੈਡੀਕਲ ਸਟਾਫ਼ ਦੀਆਂ ਬੱਚੇ ਨੂੰ ਬਚਾਉਣ ਦੀਆ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੀ ਮੌਤ ਹੋ ਗਈ। ਬੱਚੇ ਦੀ ਮੌਤ ਤੋ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਮਾਮਲੇ ਵਿੱਚ 24 ਸਾਲਾ ਵਿਅਕਤੀ ‘ਤੇ ਪਹਿਲਾਂ ਇਸ ਬੱਚੇ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ ਪਰ ਹੁਣ ਇਸ ਨੂੰ ਅੱਜ ਕਤਲ ਦੇ ਦੋਸ਼ ਵਿੱਚ ਕਰ ਦਿੱਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਉਹ ਅਦਾਲਤੀ ਦੇ ਹੁਕਮਾਂ ਕਾਰਨ ਹੋਰ ਜਾਣਕਾਰੀ ਨਹੀਂ ਦੇ ਸਕਦੇ।