
ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਚੋਰਾਂ ਵੱਲੋਂ ਆਕਲੈਂਡ ,ਚ ਇੱਕ ਸ਼ਰਾਬ ਦੀ ਦੁਕਾਨ ‘ਤੇ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋ ਬਾਅਦ ਪੁਲਿਸ ਅਪਰਾਧੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 3.30 ਵਜੇ ਦੇ ਲਗਭਗ ਹਾਰਨੇ ਬੇਅ ਵਿਚ ਜੇਰਵੋਇਸ ਰੋਡ ‘ਤੇ ਲਿਕਰਲੈਂਡ ਨਾਮ ਦੀ ਸ਼ਰਾਬ ਦੀ ਦੁਕਾਨ ਤੇ ਚੋਰਾਂ ਵੱਲੋਂ ਇਕ ਵਾਹਨ ਦੀ ਵਰਤੋਂ ਨਾਲ ਦੁਕਾਨ ਨੂੰ ਭੰਨਿਆਂ ਗਿਆ ਅਤੇ ਲੁੱਟ ਨੂੰ ਅੰਜਾਮ ਦਿੱਤਾ ਗਿਆ।ਜਿੱਥੇ ਚੋਰਾਂ ਵੱਲੋਂ ਕਾਫੀ ਸਮਾਨ ਚੋਰੀ ਕੀਤਾ ਗਿਆ ਉੱਥੇ ਹੀ ਦੁਕਾਨ ਦੀ ਭੰਨਤੋੜ ਦਾ ਵੱਡਾ ਨੁਕਸਾਨ ਪਹੁੰਚਿਆ ਗਿਆ।ਪੁਲਿਸ ਲੁਟੇਰਿਆਂ ਦਾ ਭਾਲ ਕਰ ਰਹੀ ਹੈ।
Add Comment