ਅਮਰੀਕਾ ਦੇ ਮਿਸੂਰੀ ਸੂਬੇ ‘ਚ ਇਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਸੋਮਵਾਰ ਨੂੰ ਮਿਸੂਰੀ ਰਾਜ ‘ਚ ਇੱਕ ਡੰਪ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਐਮਟਰੈਕ ਰੇਲਗੱਡੀ ਪਟੜੀ ਤੋਂ ਉਤਰ ਗਈ। ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 50 ਜ਼ਖ਼ਮੀ ਹੋ ਗਏ ਹਨ।ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਮਟਰੈਕ ਮੀਡੀਆ ਸੈਂਟਰ ਨੇ ਆਪਣੀ ਵੈੱਬਸਾਈਟ ‘ਤੇ ਲਿਖਿਆ ਕਿ ਟਰੇਨ ਇਕ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ 8 ਕਾਰਾਂ ਅਤੇ 2 ਲੋਕੋਮੋਟਿਵ ਪਟੜੀ ਤੋਂ ਉਤਰ ਗਏ। ਕੰਪਨੀ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ, “ਟਰੇਨ ‘ਚ ਕਰੀਬ 243 ਯਾਤਰੀ ਅਤੇ 12 ਕਰੂ ਮੈਂਬਰ ਸਨ, ਜਿਨ੍ਹਾਂ ਦੇ ਜ਼ਖ਼ਮੀ ਹੋਣ ਦੀ ਸ਼ੁਰੂਆਤੀ ਰਿਪੋਰਟ ਮਿਲੀ ਹੈ।”
ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਕਿ ਸਥਾਨਕ ਅਧਿਕਾਰੀ ਇਸ ਸਮੇਂ ਪੀੜਤਾਂ ਦੀ ਮਦਦ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਸਾਡੀ ਘਟਨਾ ਪ੍ਰਤੀਕਿਰਿਆ ਟੀਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਅਸੀਂ ਆਪਣੇ ਯਾਤਰੀਆਂ, ਸਾਡੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਐਮਰਜੈਂਸੀ ਕਰਮਚਾਰੀਆਂ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕਰ ਰਹੇ ਹਾਂ। ਜਿਨ੍ਹਾਂ ਕੋਲ ਇਸ ਰੇਲਗੱਡੀ ‘ਤੇ ਯਾਤਰਾ ਕਰਨ ਵਾਲੇ ਆਪਣੇ ਦੋਸਤਾਂ ਅਤੇ ਪਰਿਵਾਰ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਉਹ 800-523-9101 ‘ਤੇ ਕਾਲ ਕਰ ਸਕਦੇ ਹਨ। ਵਾਧੂ ਵੇਰਵੇ ਉਪਲਬਧ ਹੋਣ ‘ਤੇ ਸਾਂਝੇ ਕੀਤੇ ਜਾਣਗੇ।ਚੈਰੀਟਨ ਕਾਉਂਟੀ ਐਂਬੂਲੈਂਸ ਸਰਵਿਸ ਦੇ ਸੁਪਰਡੈਂਟ ਐਰਿਕ ਮੈਕੇਂਜੀ ਨੇ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਿਸੂਰੀ ਸਟੇਟ ਹਾਈਵੇ ਪੈਟਰੋਲ ਟਰੂਪ ਬੀ ਦੇ ਬੁਲਾਰੇ ਨੇ ਕਿਹਾ ਕਿ ਅਧਿਕਾਰੀ ਅਜੇ ਵੀ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਮਰੀਕਾ ‘ਚ ਵਾਪਰੇ ਇੱਕ ਰੇਲ ਹਾਦਸਾ ਦੌਰਾਨ ਕਈ ਲੋਕਾਂ ਦੀ ਗਈ ਜਾਨ, 50 ਦੇ ਕਰੀਬ ਜ਼ਖ਼ਮੀ
