Home » ਆਲੀਆ-ਰਣਬੀਰ ਦੇ ਘਰ ਆ ਰਿਹੈ ਨਵਾਂ ‘ਮਹਿਮਾਨ
Entertainment • Home Page News • India • India Entertainment

ਆਲੀਆ-ਰਣਬੀਰ ਦੇ ਘਰ ਆ ਰਿਹੈ ਨਵਾਂ ‘ਮਹਿਮਾਨ

Spread the news

ਅਦਾਕਾਰਾ ਆਲੀਆ ਭੱਟ ਮਾਂ ਬਣਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਆਲੀਆ ਨੇ ਹਸਪਤਾਲ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਸਾਡਾ ਬੇਬੀ।।। ਜਲਦ ਆ ਰਿਹਾ ਹੈ’। ਫੋਟੋ ‘ਚ ਉਹ ਅਲਟਰਾਸਾਊਂਡ ਕਰਵਾ ਰਹੀ ਹੈ, ਜਿਸ ‘ਚ ਉਸ ਦੇ ਨਾਲ ਪਤੀ ਰਣਬੀਰ ਵੀ ਨਜ਼ਰ ਆ ਰਹੇ ਹਨ। ਫਿਲਹਾਲ ਆਲੀਆ-ਰਣਬੀਰ ਲੰਡਨ ‘ਚ ਹਨ। ਇਹ ਖਬਰ ਆਉਂਦੇ ਹੀ ਉਨ੍ਹਾਂ ਦੇ ਦੋਸਤਾਂ ਤੋਂ ਲੈ ਕੇ ਇੰਡਸਟਰੀ ਦੇ ਪ੍ਰਸ਼ੰਸਕਾਂ ਤੱਕ ਹਰ ਕੋਈ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ।

ਰਣਬੀਰ ਅਤੇ ਆਲੀਆ ਦਾ ਵਿਆਹ ਇਸੇ ਸਾਲ 14 ਅਪ੍ਰੈਲ ਨੂੰ ਪਰਿਵਾਰ ਅਤੇ ਕੁਝ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਹੋਇਆ ਸੀ। ਦੋਵਾਂ ਨੇ 2017 ‘ਚ ਫਿਲਮ ‘ਬ੍ਰਹਮਾਸਤਰ’ ਦੇ ਸੈੱਟ ‘ਤੇ ਮਿਲਣ ਤੋਂ ਬਾਅਦ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 5 ਸਾਲ ਦੀ ਡੇਟਿੰਗ ਤੋਂ ਬਾਅਦ ਵਿਆਹ ਕੀਤਾ।