Home » 35 ਹਜ਼ਾਰ ਕਰੋੜ ਦਾ ਕਰਜ਼ਾ ਲਵੇਗੀ ਸਰਕਾਰ…: ਵਿੱਤ ਮੰਤਰੀ ਚੀਮਾ…
Home Page News India India News

35 ਹਜ਼ਾਰ ਕਰੋੜ ਦਾ ਕਰਜ਼ਾ ਲਵੇਗੀ ਸਰਕਾਰ…: ਵਿੱਤ ਮੰਤਰੀ ਚੀਮਾ…

Spread the news

ਵਿੱਤ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਇਸ ਸਾਲ ਐਕਸਾਈਜ਼ ਡਿਊਟੀ ਵਜੋਂ 9,600 ਕਰੋੜ ਰੁਪਏ ਇਕੱਠੇ ਕਰੇਗੀ ਅਤੇ ਮਾਈਨਿੰਗ ਕਾਰੋਬਾਰ ਤੋਂ ਮਾਲੀਆ ਵਧਾਏਗੀ। ਅਸੀਂ ਇਸ ਸਾਲ 35,000 ਕਰੋੜ ਰੁਪਏ ਦਾ ਕਰਜ਼ਾ ਲੈ ਰਹੇ ਹਾਂ, ਪਰ 36,000 ਕਰੋੜ ਰੁਪਏ ਦਾ ਕਰਜ਼ਾ ਮੋੜਾਂਗੇ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਇਕ ਸਾਬਕਾ ਵਿਧਾਇਕ ਨੇ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੇ ਇਲਾਕਿਆਂ ਵਿਚ ਸ਼ਰਾਬ ਦੀਆਂ ਦੁਕਾਨਾਂ ਲੈ ਲਈਆਂ, ਤਾਂ ਜੋ ਉਹ ਇਨ੍ਹਾਂ ਰਾਜਾਂ ਤੋਂ ਸਸਤੇ ਭਾਅ ‘ਤੇ ਸ਼ਰਾਬ ਦੀ ਤਸਕਰੀ ਕਰ ਸਕੇ ਅਤੇ ਪੰਜਾਬ ਵਿਚ ਇਸ ਨੂੰ ਵੱਧ ਰੇਟ ‘ਤੇ ਵੇਚ ਸਕੇ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੇਨਿਯਮੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਸਿਆਸਤਦਾਨਾਂ ਨੂੰ ਬਿਨਾਂ ਵਜ੍ਹਾ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।