ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਮੈਨੂਰੇਵਾ ‘ਚ ਸ਼ੁੱਕਰਵਾਰ ਨੂੰ ਇੱਕ ਔਰਤ ਦੇ ਸਕੇਟਬੋਰਡ ਤੋਂ ਡਿੱਗਣ ਤੋਂ ਬਾਅਦ ਸੱਟ ਲੱਗਣ ਕਾਰਨ ਐਂਬੂਲੈਂਸ ਨੂੰ ਕਾਲ ਕੀਤੀ ਗਈ ਹੈਰਾਨੀ ਦੀ ਗੱਲ ਹੈ ਕਿ ਜ਼ਖਮੀ ਔਰਤ ਨੂੰ ਐਂਬੂਲੈਂਸ ਦੀ ਲਗਭਗ ਪੰਜ ਘੰਟੇ ਉਡੀਕ ਕਰਨੀ ਪਈ
ਕਿਡਸ ਆਫ਼ਟਰ ਸਕੂਲ ਦੀ ਮਾਲਕਣ ਕੈਰੋਲਿਨ ਪੇਨੇ ਨੇ ਇੱਕ ਨਿਊਜ਼ ਚੈਨਲ਼ ਨੂੰ ਦੱਸਿਆ ਕਿ ਉਸ ਦੀ ਇੱਕ ਕਰਮਚਾਰੀ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਸਕੇਟਬੋਰਡਿੰਗ ਗਤੀਵਿਧੀ ਦਾ ਪ੍ਰਦਰਸ਼ਨ ਕਰ ਰਿਹਾ ਸੀ ਜੋ ਕਿ ਡਿੱਗਣ ਕਾਰਨ ਜ਼ਖਮੀ ਹੋ ਗਿਆ।ਉਸਨੇ ਕਿਹਾ ਕਿ ਨੇੜਲੇ ਲੋਕਾਂ ਨੇ ਸ਼ਾਮ 4.10 ਵਜੇ ਦੇ ਕਰੀਬ ਐਂਬੂਲੈਂਸ ਨੂੰ ਕਾਲ ਕਰ ਬੁਲਾਇਆ ਸੀ ਪਰ ਐਂਬੂਲੈਂਸ ਰਾਤ 9 ਵਜੇ ਉੱਥੇ ਪਹੁੰਚੀ।ਉਹਨਾ ਕਿਹਾ ਕੇ ਉਹਨਾ ਨੂੰ ਠੰਡ ਅਤੇ ਵਰਦੇ ਮੀਂਹ ਵਿੱਚ ਪੰਜ ਘੰਟੇ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਜਦੋ ਕਿ ਉਹ ਸੱਟ ਕਾਰਨ ਦਰਦ ਨਾਲ ਤੜਫ ਰਹੀ ਸੀ।