Home » ਜੀ-20 ਦੀ ਬੈਠਕ ਜੰਮੂ-ਕਸ਼ਮੀਰ ’ਚ ਕਰਾਉਣ ’ਤੇ ਚੀਨ ਨੂੰ ਇਤਰਾਜ਼…
Home Page News India India News World World News

ਜੀ-20 ਦੀ ਬੈਠਕ ਜੰਮੂ-ਕਸ਼ਮੀਰ ’ਚ ਕਰਾਉਣ ’ਤੇ ਚੀਨ ਨੂੰ ਇਤਰਾਜ਼…

Spread the news

ਚੀਨ ਨੇ ਜੀ-20 ਦੇ ਨੇਤਾਵਾਂ ਦੀ ਅਗਲ ਸਾਲ ਹੋਣ ਵਾਲੀ ਬੈਠਕ ਜੰਮੂ-ਕਸ਼ਮੀਰ ’ਚ ਆਯੋਜਿਤ ਕਰਨ ਦੀ ਭਾਰਤ ਦੀ ਯੋਜਨਾ ਦੀ ਖਬਰ ’ਤੇ ਵਿਰੋਧ ਜਤਾਇਆ ਹੈ ਅਤੇ ਆਪਣੇ ਨੇੜਲੇ ਸਹਿਯੋਗੀ ਪਾਕਿਸਤਾਨ ਦੇ ਸੁਰ ’ਚ ਸੁਰ ਮਿਲਾਉਂਦੇ ਹੋਏ ਕਿਹਾ ਕਿ ਸਬੰਧਤ ਧਿਰਾਂ ਨੂੰ ਮੁੱਦੇ ਨੂੰ ਸਿਆਸੀ ਰੰਗਤ ਦੇਣ ਤੋਂ ਬਚਨਾ ਚਾਹੀਦਾ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਅਸੀਂ ਸਬੰਧਤ ਸੂਚਨਾ ਦਾ ਨੋਟਿਸ ਲਿਆ ਹੈ। ਕਸ਼ਮੀਰ ’ਤੇ ਚੀਨ ਦਾ ਰੁਖ ਬਿਲਕੁਲ ਸਪਸ਼ਟ ਹੈ। ਇਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾਂ ਤੋਂ ਚੱਲਿਆ ਆ ਰਿਹਾ ਮੁੱਦਾ ਹੈ। ਸੰਯੁਕਤ ਰਾਸ਼ਟਰ ਦੇ ਸਬੰਧਤ ਪ੍ਰਸਤਾਵਾਂ ਅਤੇ ਦੋ-ਪੱਖੀ ਸਹਿਮਤੀਆਂ ਅਨੁਸਾਰ ਇਸ ਦਾ ਸਹੀ ਹੱਲ ਕੱਢਣਾ ਚਾਹੀਦਾ। ਸਬੰਧਤ ਧਿਰਾਂ ਨੂੰ ਇਕਪੱਖੀ ਕਦਮ ਦੇ ਨਾਲ ਹਾਲਾਤ ਨੂੰ ਗੁੰਝਲਦਾਰ ਬਣਾਉਣ ਤੋਂ ਬਚਨਾ ਚਾਹੀਦਾ। ਉੱਧਰ ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਆਸਿਮ ਇਫਤਿਖਾਰ ਅਹਿਮਦ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੀ ਅਜਿਹੀ ਕਿਸੇ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਖਾਰਿਜ ਕਰਦਾ ਹੈ। ਇਹ ਸਭ ਨੂੰ ਪਤਾ ਹੈ ਕਿ ਜੰਮੂ-ਕਸ਼ਮੀਰ ਪਾਕਿਸਤਾਨ ਅਤੇ ਭਾਰਤ ਵਿਚਾਲੇ ਕੌਮਾਂਤਰੀ ਤੌਰ ’ਤੇ ਮੰਨਿਆ ਗਿਆ ਵਿਵਾਦਗ੍ਰਸ ਖੇਤਰ ਹੈ ਅਤੇ 7 ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਏਜੰਡੇ ’ਚ ਰਿਹਾ ਹੈ।