Home » ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਵਾਂਗ ਦ੍ਰੋਪਦੀ ਲਈ ਵੀ ਦੇਸ਼ ‘ਚ ਲੋਕਭਾਵਨਾਵਾਂ: PM ਮੋਦੀ
Home Page News India India News

ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਵਾਂਗ ਦ੍ਰੋਪਦੀ ਲਈ ਵੀ ਦੇਸ਼ ‘ਚ ਲੋਕਭਾਵਨਾਵਾਂ: PM ਮੋਦੀ

Spread the news

ਹੈਦਰਾਬਾਦ ‘ਚ ਚੱਲ ਰਹੀ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਦੀ ਬੈਠਕ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ (PM Modi) ਨੇ ਰਾਸ਼ਟਰੀ ਲੋਕਤੰਤਰੀ ਗਠਜੋੜ ਦੀ ਰਾਸ਼ਟਰਪਤੀ ਲਈ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਜ਼ੋਰਦਾਰ ਤਾਰੀਫ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਰੋਪਦੀ ਮੁਰਮੂ ਆਦਿਵਾਸੀ ਸਮਾਜ ਦੀ ਪਹਿਲੀ ਔਰਤ ਹੋਵੇਗੀ ਜੋ ਦੇਸ਼ ਦੀ ਰਾਸ਼ਟਰਪਤੀ ਬਣੇਗੀ ਅਤੇ ਇਸ ਨਾਲ ਕਬਾਇਲੀ ਸਮਾਜ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਜੋੜਨ ਦਾ ਵੱਡਾ ਮੌਕਾ ਮਿਲੇਗਾ। ਮੁਰਮੂ ਦੇ ਜੀਵਨ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਸਾਧਾਰਨ ਆਚਰਣ ਨਾਲ ਸਾਰਿਆਂ ਨੂੰ ਪ੍ਰੇਰਿਤ ਕਰਨ ਦਾ ਕੰਮ ਕੀਤਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੁਸ਼ਕਿਲ ਹਾਲਾਤਾਂ ‘ਚ ਵੀ ਸੰਜਮ ਰਹਿ ਕੇ ਸਮਾਜ, ਪਛੜੇ ਅਤੇ ਆਦਿਵਾਸੀ ਵਰਗ ਲਈ ਕਿਵੇਂ ਕੰਮ ਕੀਤਾ ਜਾ ਸਕਦਾ ਹੈ, ਇਹ ਦਰੋਪਦੀ ਮੁਰਮੂ ਜੀ ਨੇ ਬਹੁਤ ਵਧੀਆ ਢੰਗ ਨਾਲ ਦਿਖਾਇਆ ਹੈ। ਉਨ੍ਹਾਂ ਦੇ ਅਸਾਧਾਰਨ ਚਾਲ-ਚਲਣ ਨੂੰ ਦੇਖਦੇ ਹੋਏ ਐਨਡੀਏ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੀ ਵੀ ਤਾਰੀਫ ਕੀਤੀ।ਰਾਸ਼ਟਰੀ ਕਾਰਜਕਾਰਨੀ ‘ਚ ਭਾਜਪਾ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਜਪਾ ਸਰਕਾਰ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਅੱਗੇ ਰੱਖਿਆ ਤਾਂ ਲੋਕਾਂ ਨੇ ਅਬਦੁਲ ਕਲਾਮ ਨੂੰ ਸਵੀਕਾਰ ਕਰ ਲਿਆ। ਅੱਜ ਉਹੀ ਉਤਸ਼ਾਹ ਅਤੇ ਜਜ਼ਬਾਤ ਦਰੋਪਦੀ ਮੁਰਮੂ ਲਈ ਦਿਖਾਈ ਦੇ ਰਹੇ ਹਨ। ਇਸ ਲਈ ਸਾਰਿਆਂ ਨੂੰ ਦੇਸ਼ ਦੇ ਹਿੱਤ ਵਿੱਚ ਮੁਰਮੂ ਦਾ ਸਮਰਥਨ ਕਰਨਾ ਚਾਹੀਦਾ ਹੈ।