Home » ਕੰਟਰੈਕਟ ਉਲੰਘਣਾ ਨੂੰ ਲੈ ਕੇ ਕਾਨੂੰਨੀ ਮੁਸੀਬਤ ‘ਚ ਫਸੇ ਕਾਮੇਡੀਅਨ ਕਪਿਲ ਸ਼ਰਮਾ…
Home Page News India India News

ਕੰਟਰੈਕਟ ਉਲੰਘਣਾ ਨੂੰ ਲੈ ਕੇ ਕਾਨੂੰਨੀ ਮੁਸੀਬਤ ‘ਚ ਫਸੇ ਕਾਮੇਡੀਅਨ ਕਪਿਲ ਸ਼ਰਮਾ…

Spread the news

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਸ ਵੇਲੇ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ।ਕਪਿਲ ‘ਤੇ ਇਕਰਾਰਨਾਮੇ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ।ਕਪਿਲ ਸ਼ਰਮਾ ‘ਤੇ ਇਕਰਾਰਨਾਮੇ ਦੀ ਉਲੰਘਣਾ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਮਾਮਲਾ ਭਾਰਤ ਦਾ ਨਹੀਂ ਸਗੋਂ ਉੱਤਰੀ ਅਮਰੀਕਾ ਨਾਲ ਸਬੰਧਤ ਹੈ। ETimes ਦੀ ਰਿਪੋਰਟ ਦੇ ਮੁਤਾਬਕ, ਅਮਰੀਕਾ ‘ਚ ਸ਼ੋਅਜ਼ ਦੇ ਮਸ਼ਹੂਰ ਪ੍ਰਮੋਟਰ ਅਮਿਤ ਜੇਤਲੀ ਨੇ ਦੱਸਿਆ ਕਿ ਮਾਮਲਾ ਉਨ੍ਹਾਂ 6 ਸ਼ੋਅਜ਼ ਨਾਲ ਜੁੜਿਆ ਹੈ, ਜਿਨ੍ਹਾਂ ਲਈ ਕਪਿਲ ਸ਼ਰਮਾ ਨੇ ਇਕਰਾਰਨਾਮੇ ‘ਤੇ ਦਸਤਖਤ ਕੀਤੇ ਸਨ ਅਤੇ ਇਸ ਲਈ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਗਏ ਸਨ।ਮਾਮਲਾ 2015 ਦਾ ਹੈ ਅਤੇ ਉੱਤਰੀ ਅਮਰੀਕਾ ਨਾਲ ਸਬੰਧਤ ਹੈ, ਜਿੱਥੇ 6 ਸ਼ਹਿਰਾਂ ਵਿੱਚ ਕਪਿਲ ਸ਼ਰਮਾ ਦੇ 6 ਸ਼ੋਅ ਹੋਣੇ ਸਨ। ਪਰ, ਕਾਮੇਡੀਅਨ ਨੇ ਇੱਕ ਵੀ ਸ਼ੋਅ ਨਹੀਂ ਕੀਤਾ। ਅਜਿਹੀ ਸਥਿਤੀ ਵਿੱਚ, ਉਹ ਪ੍ਰਬੰਧਕਾਂ ਨੂੰ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਵਚਨਬੱਧ ਸੀ। ਪਰ ਜਦੋਂ ਇਸ ਸਬੰਧੀ ਕਪਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਜੇਤਲੀ ਨੇ ਦੱਸਿਆ ਕਿ ਇਹ ਮਾਮਲਾ ਅਜੇ ਨਿਊਯਾਰਕ ਦੀ ਅਦਾਲਤ ‘ਚ ਹੈ।ਦੂਜੇ ਪਾਸੇ ਇਸ ਮਾਮਲੇ ‘ਤੇ ਅਜੇ ਤੱਕ ਕਪਿਲ ਸ਼ਰਮਾ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਪਤਾ ਲੱਗਾ ਹੈ ਕਿ ਕਪਿਲ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਹ ਇਸ ਸਮੇਂ ਕੈਨੇਡਾ ਦੇ ਟੋਰਾਂਟੋ ‘ਚ ਹੈ, ਜਿੱਥੋਂ ਉਸ ਨੇ ਆਪਣੀਆਂ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਕਪਿਲ ਦੇ ਨਾਲ, ਉਨ੍ਹਾਂ ਦੇ ਸਾਥੀ ਚੰਦਨ ਪ੍ਰਭਾਕਰ, ਰਾਜੀਵ ਠਾਕੁਰ, ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ ਅਤੇ ਸੁਮੋਨਾ ਚੱਕਰਵਰਤੀ ਵੀ ਇੱਥੇ ਹਨ। ਉਸਨੇ ਹਾਲ ਹੀ ਵਿੱਚ ਵੈਨਕੂਵਰ ਵਿੱਚ ਇੱਕ ਲਾਈਵ ਸ਼ੋਅ ਕੀਤਾ।