Home » ਵੈਸਟ ਆਕਲੈਂਡ ਹੋਈ ਗੋਲੀਬਾਰੀ ‘ਚ ਵਿਅਕਤੀ ਗੰਭੀਰ ਜ਼ਖਮੀ…
Home Page News • New Zealand Local News • NewZealand

ਵੈਸਟ ਆਕਲੈਂਡ ਹੋਈ ਗੋਲੀਬਾਰੀ ‘ਚ ਵਿਅਕਤੀ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਵੈਸਟ ਆਕਲੈਂਡ ਵਿੱਚ ਐਤਵਾਰ ਰਾਤ ਨੂੰ ਗੋਲੀਬਾਰੀ ਦੀ ਘਟਨਾ ਤੋ ਬਾਅਦ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ 10 ਵਜੇ ਦੇ ਕਰੀਬ ਰਾਨੂਈ ਵਿੱਚ ਮੈਟਕਾਫ਼ ਰੋਡ ‘ਤੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ।ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ।ਜਾਇਦਾਦ ‘ਤੇ ਪੁਲਿਸ ਦੀ ਭਾਰੀ ਮੌਜੂਦਗੀ ਸੀ ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।