Home » ਮਣੀਪੁਰ ਜ਼ਮੀਨ ਖਿਸਕਣ ਕਾਰਨ ਮ੍ਰਿਤਕਾਂ ਦੀ ਗਿਣਤੀ 37 ਹੋਈ, 25 ਹੋਰ ਲੋਕ ਹਾਲੇ ਵੀ ਲਾਪਤਾ…
Home Page News India India News

ਮਣੀਪੁਰ ਜ਼ਮੀਨ ਖਿਸਕਣ ਕਾਰਨ ਮ੍ਰਿਤਕਾਂ ਦੀ ਗਿਣਤੀ 37 ਹੋਈ, 25 ਹੋਰ ਲੋਕ ਹਾਲੇ ਵੀ ਲਾਪਤਾ…

Spread the news

ਣੀਪੁਰ ਦੇ ਨੋਨੀ ਜ਼ਿਲ੍ਹੇ ‘ਚ ਇਕ ਰੇਲਵੇ ਨਿਰਮਾਣ ਸਥਾਨ ‘ਤੇ ਜ਼ਮੀਨ ਖਿੱਸਕਣ ਕਾਰਨ ਮਾਰੇ ਗਏ ਤਿੰਨ ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਤੋਂ ਬਾਅਦ ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵੱਧ ਕੇ 37 ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ 25 ਹੋਰ ਲੋਕਾਂ ਨੂੰ ਲੱਭਣ ਲਈ ਤਲਾਸ਼ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਟੁਪੁਲ ਖੇਤਰ ‘ਚ ਸ਼ਨੀਵਾਰ ਤੋਂ ਮੀਂਹ ਪੈ ਰਿਹਾ ਹੈ ਅਤੇ ਤਾਜ਼ਾ ਜ਼ਮੀਨ ਖਿੱਸਕਣ ਕਾਰਨ ਤਲਾਸ਼ ਮੁਹਿੰਮ ਪ੍ਰਭਾਵਿਤ ਹੋਇਆ ਹੈ। ਗੁਹਾਟੀ ‘ਚ ਇਕ ਰੱਖਿਆ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਮਲਬੇ ‘ਚੋਂ 37 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 24 ਪ੍ਰਾਦੇਸ਼ਿਕ ਫ਼ੌਜ ਦੇ ਕਰਮੀ ਹਨ ਅਤੇ 13 ਆਮ ਲੋਕਾਂ ਦੀਆਂ ਲਾਸ਼ਾਂ ਹਨ। ਉਨ੍ਹਾਂ ਕਿਹਾ,”ਪ੍ਰਾਦੇਸ਼ਿਕ ਫ਼ੌਜ ਦੇ 6 ਲਾਪਤਾ ਕਰਮਚਾਰੀਆਂ ਅਤੇ 19 ਹੋਰ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਫ਼ੌਜ, ਆਸਾਮ ਰਾਈਫ਼ਲਜ਼, ਪ੍ਰਾਦੇਸ਼ਿਕ ਫ਼ੌਜ, ਐੱਸ.ਡੀ.ਆਰ.ਐੱਫ. ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ ਤਲਾਸ਼ ਮੁਹਿੰਮ ‘ਚ ਜੁਟੇ ਹਨ। ਬੁਲਾਰੇ ਨੇ ਕਿਹਾ,”ਖ਼ਰਾਬ ਮੌਸਮ ਦੇ ਬਾਵਜੂਦ ਤਲਾਸ਼ ਮੁਹਿੰਮ ਜਾਰੀ ਹੈ। ਕੱਲ ਯਾਨੀ ਸ਼ਨੀਵਾਰ ਰਾਤ ਮੋਹਲੇਧਾਰ ਮੀਂਹ ਪਿਆ ਸੀ ਅਤੇ ਜ਼ਮੀਨ ਖਿੱਸਕਣ ਹੋਇਆ ਸੀ।” ਹੁਣ ਤੱਕ ਪ੍ਰਾਦੇਸ਼ਿਕ ਫ਼ੌਜ ਦੇ 13 ਕਰਮੀਆਂ ਅਤੇ 5 ਆਮ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਪ੍ਰਾਦੇਸ਼ਿਕ ਫ਼ੌਜ ਦੇ 7 ਕਰਮੀਆਂ ਦੀਆਂ ਮ੍ਰਿਤਕ ਦੇਹਾਂ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਨਗਰ- ਪੱਛਮੀ ਬੰਗਾਲ ‘ਚ ਬਾਗਡੋਗਰਾ ਅਤੇ ਕੋਲਕਾਤਾ ਅਤੇ ਤ੍ਰਿਪੁਰਾ ‘ਚ ਅਗਰਤਲਾ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇੰਫਾਲ ‘ਚ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੂਰਾ ਫ਼ੌਜ ਸਨਮਾਨ ਦਿੱਤਾ ਗਿਆ।