Home » ਈਯੂ ਮੁਖੀ ਨੇ ਰੂਸ ਤੋਂ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਨੂੰ ਲੈ ਕੇ ਦਿੱਤੀ ਚਿਤਾਵਨੀ…
Home Page News World World News

ਈਯੂ ਮੁਖੀ ਨੇ ਰੂਸ ਤੋਂ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਨੂੰ ਲੈ ਕੇ ਦਿੱਤੀ ਚਿਤਾਵਨੀ…

Spread the news

ਰੂਸ ਤੇ ਯੂਕਰੇਨ ’ਚ ਜਾਰੀ ਜੰਗ ਵਿਚਾਲੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ਬੁੱਧਵਾਰ ਨੂੰ ਕਿਹਾ ਕਿ ਯੂਰਪੀ ਸੰਘ (ਈਯੂ) ਨੂੰ ਰੂਸ ਤੋਂ ਮਿਲਣ ਵਾਲੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ। ਈਯੂ ਨੇ ਪਹਿਲਾਂ ਤੋਂ ਰੂਸ ’ਤੇ ਊਰਜਾ ਸਪਲਾਈ ਸਮੇਤ ਕਈ ਪਾਬੰਦੀਆਂ ਲਾਈਆਂ ਹਨ। ਨਾਲ ਹੀ ਉਹ ਕ੍ਰੈਮਲਿਨ ਦੇ ਕੰਟਰੋਲ ਵਾਲੀਆਂ ਵਸਤੂਆਂ ਦੀ ਸਪਲਾਈ ਤੋਂ ਖ਼ੁਦ ਨੂੰ ਦੂਰ ਕਰ ਰਿਹਾ ਹੈ। ਵੋਨ ਡੇਰ ਨੇ ਕਿਹਾ ਕਿ ਸੰਗਠਨ ਦੇ ਸਾਰੇ 27 ਮੈਂਬਰ ਦੇਸ਼ਾਂ ਨੂੰ ਰੂਸ ਤੋਂ ਝਟਕੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਫਰਾਂਸ ਦੇ ਸਟ੍ਰਾਸਬਰਗ ’ਚ ਈਯੂ ਵਿਧਾਨਪਾਲਿਕਾ ’ਚ ਕਿਹਾ, ‘ਸਾਨੂੰ ਗੈਸ ਦੀ ਸਪਲਾਈ ਕਰਨ ਦੀ ਤਿਆਰੀ ਹਾਲੇ ਤੋਂ ਕਰਨੀ ਚਾਹੀਦੀ ਹੈ। ਰੂਸ ਤੋਂ ਮਿਲਣ ਵਾਲੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਸਕਦੀ ਹੈ।’ ਉਨ੍ਹਾਂ ਕਿਹਾ ਕਿ ਯੂਕਰੇਨ ਜੰਗ ਨੂੰ ਲੈ ਕੇ ਰੂਸ ਨਾਲ ਸਿਆਸੀ ਰੰਜਿਸ਼ ਕਾਰਨ ਦਰਜਨ ਭਰ ਮੈਂਬਰ ਦੇਸ਼ਾਂ ਵਿਚ ਰੂਸੀ ਤੇਲ ਜਾਂ ਗੈਸ ਦੀ ਸਪਲਾਈ ’ਚ ਪਹਿਲਾਂ ਤੋਂ ਹੀ ਰੁਕਾਵਟ ਪਈ ਹੋਈ ਹੈ। ਰਾਇਟਰ ਮੁਤਾਬਕ, ਰੂਸ ਨੇ ਜਾਪਾਨ ’ਤੇ ਮਾੜਾ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦੇ ਹੋਏ ਉਸ ਨੂੰ ਝਾੜ ਪਾਈ ਅਤੇ ਕਿਹਾ ਕਿ ਇਸ ਨੇ ਆਰਥਿਕ ਤੇ ਊਰਜਾ ਸਬੰਧਾਂ ਦੇ ਵਿਕਾਸ ਵਿਚ ਰੁਕਾਵਟ ਪੈਦਾ ਕੀਤੀ ਹੈ। ਯੂਕਰੇਨ ’ਤੇ ਰੂਸੀ ਹਮਲੇ ਖ਼ਿਲਾਫ਼ ਜਾਪਾਨ ਪੱਛਮੀ ਦੇਸ਼ਾਂ ਨਾਲ ਹੋ ਚੁੱਕਾ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੈਸਕੋਵ ਨੇ ਕਿਹਾ, ‘ਅਸੀਂ ਜਾਪਾਨੀ ਪ੍ਰਧਾਨ ਮੰਤਰੀ ਦੇ ਨੁਮਾਇੰਦੇ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਇਸ ਸਥਿਤੀ ਵਿਚ ਆਰਥਿਕ ਤੇ ਊਰਜਾ ਸਬੰਧ ਅੱਗੇ ਨਹੀਂ ਵਧ ਸਕਣਗੇ।