ਆਕਲੈਂਡ(ਬਲਜਿੰਦਰ ਸਿੰਘ )ਪਿਛਲੇ ਲੰਬੇ ਸਮੇਂ ਤੋ ਦੁਆਬੇ ਦੀ ਧਰਤੀ ਤੋ ਨਿਊਜ਼ੀਲੈਂਡ ਆ ਵਸੇਂ ਅਦਾਕਾਰ ਅਤੇ ਫਿਲਮ ਪ੍ਰੋਡਿਊਸਰ ਮੁਖਤਿਆਰ ਸਿੰਘ ਵੱਲੋਂ ਬਣਾਈ ਅੰਗਰੇਜ਼ੀ ਸ਼ਾਰਟ ਫਿਲਮ ਫਰੋਗੀ ਵੁਸ(froggie whoosh)ਨੂੰ ਵੈਨਜ਼ੂਏਲਾ ਸਾਊਥ ਅਮਰੀਕਾ ਵਿੱਚ ਹੋਏ ਪੰਜਵੇਂ ਕੌਂਟੀਨੈਂਟਸ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ ਦੌਰਾਨ 6 ਐਵਾਰਡ ਆਪਣੀ ਝੋਲੀ ਪਾਉਣ ਦਾ ਵੱਡਾ ਮਾਣ ਪ੍ਰਾਪਤ ਹੋਇਆ ਹੈ।ਇਸ ਫਿਲਮ ਫੈਸਟੀਵਲ ਵਿਚ ਦੁਨੀਆਂ ਭਰ ਤੋਂ ਸ਼ਾਰਟ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ | ਜਿਹਨਾਂ ਨੂੰ ਮਾਹਿਰਾਂ ਦੀ ਟੀਮ ਫਾਈਨਲ ਲਈ ਹਰ ਕੈਟਾਗਰੀ ਵਿਚ ਪੰਜ ਪੰਜ ਫ਼ਿਲਮਾਂ ਦੀ ਚੋਣ ਕੀਤੀ ਜਾਦੀ ਹੈ|ਜਿਹਨਾਂ ਨੂੰ ਅੱਗੇ ਐਵਾਰਡ ਦਿੱਤੇ ਜਾਂਦੇ ਹਨ।ਮੁਖ਼ਤਿਆਰ ਸਿੰਘ ਹੁਣਾਂ ਦੀ ਇਸ ਫਿਲਮ ਨੇ ਕੁੱਲ ਛੇ ਐਵਾਰਡ ਜਿੱਤੇ ਜੋ ਕਿ ਬਹੁਤ ਵੱਡੇ ਮਾਣ ਵਾਲੀ ਗੱਲ ਹੈ।ਐਵਾਰਡ ਸਬੰਧੀ ਵੇਰਵਾ ਇਸ ਪ੍ਰਕਾਰ ਹੈ ਬੈਸਟ ਸ਼ੋਰਟ ਥ੍ਰਿਲਰ ਫਿਲਮ ,ਸਪੈਸ਼ਲ ਡਾਇਰੈਕਟਰ ਐਵਾਰਡ ,ਸਪੈਸ਼ਲ ਐਕਟਰ ਐਵਾਰਡ (ਜੋ ਕਿ ਮੁਖਤਿਆਰ ਸਿੰਘ ਨੇ ਖੁਦ ਨਿਭਾਇਆ ) ਬੈਸਟ ਐਡੀਟਿੰਗ ਐਵਾਰਡ , ਬੈਸਟ ਸਿਨੇਮੈਟੋਫਰਾਗਫੀ ਅਤੇ ਬੈਸਟ ਸਾਊਂਡ ਡਿਜ਼ਾਈਨ।ਦੱਸ ਦਈਏ ਕਿ ਮੁਖਤਿਆਰ ਸਿੰਘ ਇਸ ਤੋ ਪਹਿਲਾ ਵੀ ਹਿੰਦੀ ਅਤੇ ਪੰਜਾਬੀ ਵਿੱਚ ਕਈ ਸ਼ਾਰਟ ਫਿਲਮ ਦਾ ਨਿਰਮਾਣ ਕਰ ਚੁੱਕੇ ਹਨ|ਪਿਛਲੇ ਸਾਲ ਨਿਊਜ਼ੀਲੈਂਡ ਵਿੱਚ ਹੋਏ ਫਿਲਮ ਫ਼ੈਸਟੀਵਲ ਦੌਰਾਨ ਵੀ ਉਹਨਾ ਦੀਆ ਫਿਲਮਾਂ ਨੂੰ ਐਵਾਰਡ ਹਾਸਲ ਕੀਤੇ ਸਨ।
ਮੁਖਤਿਆਰ ਸਿੰਘ ਅਤੇ ਉਸਦੀ ਸਮੁੱਚੀ ਟੀਮ ਦੀ ਮਾਣਮੱਤੀ ਪ੍ਰਾਪਤੀ ਤੇ ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਵਲੋਂ ਵੀ ਜਿਥੇ ਵਧਾਈਆਂ ਦਿਤੀਆਂ ਜਾ ਰਹੀਆਂ ਹਨ ਉੱਥੇ ਹੀ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਜਿਨਾਂ ਵਿੱਚ ਅਦਾਰਾ ਡੇਲੀ ਖ਼ਬਰ, ਰੇਡੀਓ ਸਪਾਈਸ,ਕੂਕ ਸਮਾਚਾਰ,ਪੰਜਾਬੀ ਹੈਰਲਡ,ਐਨ,ਜੈਡ ਪੰਜਾਬੀ ਨਿਊਜ਼,ਤਸਵੀਰ ਅਤੇ ਹੋਰ ਵੱਖ-ਵੱਖ ਅਦਾਰਿਆਂ ਵੱਲੋਂ ਮੁਖਤਿਆਰ ਸਿੰਘ ਨੂੰ ਮੁਬਾਰਕਬਾਦ ਭੇਟ ਕੀਤੀ ਗਈ।