Home » ਬੀਤੀ ਰਾਤ ਦੱਖਣੀ ਆਕਲੈਂਡ ‘ਚ ਇਕ ਘਰ ‘ਤੇ ਠਾਹ-ਠਾਹ ਚੱਲੀਆਂ ਗੋਲੀਆਂ
Home Page News New Zealand Local News NewZealand

ਬੀਤੀ ਰਾਤ ਦੱਖਣੀ ਆਕਲੈਂਡ ‘ਚ ਇਕ ਘਰ ‘ਤੇ ਠਾਹ-ਠਾਹ ਚੱਲੀਆਂ ਗੋਲੀਆਂ

Spread the news

ਆਕਲੈਂਡ(ਬਲਜਿੰਦਰ ਸਿੰਘ )ਬੀਤੀ ਰਾਤ ਆਕਲੈਂਡ ਦੇ ਫਲੈਟ ਬੁਸ਼ ਇਲਾਕੇ ਵਿੱਚ ਇੱਕ ਘਰ ਉੱਤੇ ਗੋਲੀ ਚਾਲਉਣ ਦੀ ਘਟਨਾ ਘਟੀ ਹੈ।ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੂੰ ਸ਼ੁੱਕਰਵਾਰ ਰਾਤ 10 ਵਜੇ ਤੋਂ ਕੁਝ ਸਮਾਂ ਪਹਿਲਾਂ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ ਉਹਨਾ ਕਿਹਾ ਕੇ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ।ਇਹ ਘਟਨਾ ਡਰਾਈਵ-ਵੇ ਸ਼ੂਟਿੰਗ ਸੀ ਜਿਸ ਵਿਚ ਕਈ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਘਟਨਾ ਗੈਂਗ ਨਾਲ ਸਬੰਧਤ ਹੈ ਜਾਂ ਨਹੀਂ।