ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਘਾਨਾ ਵਿੱਚ ਇਬੋਲਾ ਵਰਗੇ ਮਾਰਬਰਗ ਵਾਇਰਸ ਨਾਲ ਸੰਕਰਮਣ ਦੇ 2 ਸੰਭਾਵਿਤ ਮਾਮਲੇ ਸਾਹਮਣੇ ਆਏ ਹਨ। ਜੇਕਰ ਇਨ੍ਹਾਂ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਪੱਛਮੀ ਅਫ਼ਰੀਕੀ ਦੇਸ਼ ਵਿੱਚ ਇਸ ਤਰ੍ਹਾਂ ਦੀ ਲਾਗ ਦਾ ਪਹਿਲਾ ਮਾਮਲਾ ਹੋਵੇਗਾ। ਡਬਲਯੂ.ਐੱਚ.ਓ. ਨੇ ਕਿਹਾ ਕਿ ਇਹ ਬਿਮਾਰੀ, ਇਬੋਲਾ ਵਰਗਾ ਇੱਕ ਬਹੁਤ ਹੀ ਛੂਤ ਵਾਲਾ ਹੈਮੋਰੈਜਿਕ ਬੁਖਾਰ ਹੈ, ਜੋ ਚਮਗਿੱਦੜਾਂ ਦੀ ਇੱਕ ਪ੍ਰਜਾਤੀ ਰਾਹੀਂ ਲੋਕਾਂ ਵਿੱਚ ਫੈਲਦੀ ਹੈ। ਸੰਕਰਮਿਤ ਲੋਕਾਂ ਦੇ ਸਰੀਰਕ ਤਰਲ ਪਦਾਰਥਾਂ ਅਤੇ ਸਤਹਾਂ ਦੇ ਸੰਪਰਕ ਵਿਚ ਆਉਣ ਨਾਲ ਇਸ ਦਾ ਪ੍ਰਸਾਰ ਹੁੰਦਾ ਹੈ। ਪਿਛਲੇ ਪ੍ਰਕੋਪਾਂ ਵਿੱਚ ਮੌਤ ਦਰ 24 ਪ੍ਰਤੀਸ਼ਤ ਤੋਂ 88 ਪ੍ਰਤੀਸ਼ਤ ਤੱਕ ਸੀ। ਡਬਲਯੂ.ਐੱਚ.ਓ. ਨੇ ਕਿਹਾ ਕਿ ਇਹ ਲਾਗ ਘਾਨਾ ਦੇ ਦੱਖਣੀ ਅਸ਼ਾਂਤ ਖੇਤਰ ਤੋਂ ਲਏ ਗਏ 2 ਮਰੀਜ਼ਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਵਿੱਚ ਪਾਈ ਗਈ ਹੈ। ਦੋਵਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਨਮੂਨੇ ਪੂਰੀ ਪੁਸ਼ਟੀ ਲਈ ਸੇਨੇਗਲ ਦੇ ਡਕਾਰ ਵਿਚ ਪਾਸਚਰ ਇੰਸਟੀਚਿਊਟ ਵਿਚ ਭੇਜੇ ਗਏ ਹਨ, ਜੋ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨਾਲ ਕੰਮ ਕਰਦਾ ਹੈ। ਡਬਲਯੂ.ਐੱਚ.ਓ. ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵਾਂ ਮਰੀਜ਼ਾਂ ਨੂੰ ਦਸਤ, ਬੁਖ਼ਾਰ, ਬੇਚੈਨੀ ਅਤੇ ਉਲਟੀਆਂ ਦੇ ਲੱਛਣਾਂ ਤੋਂ ਬਾਅਦ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ। ਗਲੋਬਲ ਬਾਡੀ ਨੇ ਕਿਹਾ, “ਹੋਰ ਜਾਂਚ ਜਾਰੀ ਹੈ ਪਰ ਸੰਭਾਵਿਤ ਪ੍ਰਕੋਪ ਨੂੰ ਲੈ ਕੇ ਪ੍ਰਕਿਰਿਆ ਦੀ ਤਿਆਰੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ।’ ਘਾਨਾ ਵਿੱਚ ਸਿਹਤ ਅਧਿਕਾਰੀਆਂ ਦੀ ਸਹਾਇਤਾ ਲਈ ਮਾਹਿਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗਿਨੀ ਵਿੱਚ ਅਗਸਤ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ, ਜਿਸ ਦੇ 5 ਹਫ਼ਤਿਆਂ ਬਾਅਦ ਇਸ ਦੇ ਫੈਲਣ ਦੀ ਘੋਸ਼ਣਾ ਕੀਤੀ ਗਈ ਸੀ। WHO ਨੇ ਕਿਹਾ ਕਿ ਇਸ ਤੋਂ ਪਹਿਲਾਂ ਅੰਗੋਲਾ, ਕਾਂਗੋ, ਕੀਨੀਆ, ਦੱਖਣੀ ਅਫਰੀਕਾ ਅਤੇ ਯੂਗਾਂਡਾ ਵਿੱਚ ਵੀ ਮਾਰਬਰਗ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਘਾਨਾ ‘ਚ ਮਾਰਬਰਗ ਵਾਇਰਸ ਦੇ 2 ਸ਼ੱਕੀ ਮਾਮਲੇ ਆਏ ਸਾਹਮਣੇ: WHO
July 8, 2022
2 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,763
- India4,072
- India Entertainment125
- India News2,750
- India Sports220
- KHABAR TE NAZAR3
- LIFE66
- Movies46
- Music81
- New Zealand Local News2,100
- NewZealand2,387
- Punjabi Articules7
- Religion880
- Sports210
- Sports209
- Technology31
- Travel54
- Uncategorized35
- World1,818
- World News1,583
- World Sports202