Home » ਗ੍ਰੇਲਿਨ ਵਿੱਚ ਇੱਕ ਔਰਤ ਤੇ ਹੋਏ ਹਮਲੇ ਤੋਂ ਬਾਅਦ ਔਰਤ ਦੀ ਹੋਈ ਮੌਤ…
Home Page News New Zealand Local News NewZealand

ਗ੍ਰੇਲਿਨ ਵਿੱਚ ਇੱਕ ਔਰਤ ਤੇ ਹੋਏ ਹਮਲੇ ਤੋਂ ਬਾਅਦ ਔਰਤ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ) ਆਕਲੈਂਡ ਦੇ ਗ੍ਰੇਲਿਨ ਵਿੱਚ ਅੱਜ ਸਵੇਰੇ ਇੱਕ ਔਰਤ ਦੀ ਕੁੱਟਮਾਰ ਕਰਨ ਦੀ ਘਟਨਾ ਤੋਂ ਬਾਅਦ ਔਰਤ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ – ਜਿਨਾਂ ਵਿੱਚ ਇੱਕ ਦਰਜਨ ਪੁਲਿਸ ਅਤੇ ਦੋ ਐਂਬੂਲੈਂਸਾਂ ਸਮੇਤ – ਨੂੰ ਅੱਜ ਸਵੇਰੇ 8.25 ਵਜੇ, ਕਾਕਬਰਨ ਸਟ੍ਰੀਟ ‘ਤੇ ਉਸ ਸਥਾਨ ‘ਤੇ ਬੁਲਾਇਆ ਗਿਆ ਜਿੱਥੇ ਉਸ ਔਰਤ ‘ਤੇ ਹਮਲਾ ਕੀਤਾ ਗਿਆ ਸੀ।ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਸ ਔਰਤ ‘ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਪਾਈ ਗਈ ਸੀ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ। ਬੁਲਾਰੇ ਨੇ ਕਿਹਾ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਪੁਲਿਸ ਵੱਲੋਂ ਕਾਕਬਰਨ ਸਟਰੀਟ ਵਿੱਚ ਥਾਂ-ਥਾਂ ਨਾਕੇ ਲਾਏ ਗਏ ਹਨ ਅਤੇ ਨਿਵਾਸੀਆਂ ਅਤੇ ਵਾਹਨ ਚਾਲਕਾਂ ਨੂੰ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।” ਵਧੇਰੇ ਜਾਣਕਾਰੀ ਉਪਲਬਧ ਹੋਣ ਤੇ ਬਾਕੀ ਦੀ ਅਪਡੇਟ ਪ੍ਰਦਾਨ ਕੀਤਾ ਜਾਵੇਗਾ।