
ਆਕਲੈਂਡ(ਬਲਜਿੰਦਰ ਸਿੰਘ )ਨਿਊਜ਼ੀਲੈਂਡ ਵਿੱਚ ਮਿੰਨੀ ਪੰਜਾਬ ਨਾਲ ਜਾਣੇ-ਜਾਣ ਵਾਲੇ ਇਲਾਕੇ ਪਾਪਾਟੋਏਟੋਏ ਵਿਖੇ ਸ਼ਨੀਵਾਰ ਦੀ ਰਾਤ ਨੂੰ ਐੱਸ,ਬੀ,ਐੱਸ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਮਹਿਲਾਵਾਂ ਵਾਸਤੇ ਤੀਆ ਤੀਜ ਦੀਆਂ(ਲੇਡੀਜ਼ ਨਾਈਟ)ਨਾਮ ਹੇਠ ਇਕ ਸ਼ਾਨਦਾਰ ਈਵੈਂਟ ਦਾ ਅਯੋਜਨ ‘ਸਵਾਮੀ ਨਰਾਇਣ ਕੰਪਲੈਕਸ’ ਪਾਪਾਟੋਏਟੋਏ ਵਿਖੇ ਕੀਤਾ ਗਿਆਂ ਅਤੇ ਇਸ ‘ਲੇਡੀਜ਼ ਨਾਈਟ’ ਦੌਰਾਨ ਪੰਜਾਬਣਾਂ ਨੇ ਦੇਰ ਰਾਤ ਤੱਕ ਖੂਬ ਧਮਾਲ ਪਾਈ।ਇਸ ਦੌਰਾਨ ਛੋਟੇ ਬੱਚਿਆਂ ਅਤੇ ਮੁਟਿਆਰਾਂ ਵੱਲੋਂ ਆਪਣੇ ਕਲਾ ਰਾਹੀਂ ਪੰਜਾਬੀ ਲੋਕ ਨਾਚਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਇਸ ਸਮਾਗਮ ਵਿੱਚ ਪੰਜਾਬੀ ਹੇਰੀਟੇਜ਼ ਡਾਂਸ ਅਕੈਡਮੀ,ਰੂਹ ਪੰਜਾਬ ਦੀ ਡਾਂਸ ਅਕੈਡਮੀ, ਪੰਜਾਬੀ ਹੇਰੀਟੇਜਰ, ਸਾਂਝ ਸਪੋਰਟਸ ਅਤੇ ਕਲਚਰਲ ਕਲੱਬ.ਵੋਮੈਨ ਕੇਅਰ ਟਰੱਸਟ,ਅਗਾਜ ਮਨ ਕਾ ਮੀਤ ਸਮੇਤ ਹੋਰ ਗਰੁੱਪਾਂ ਨੇ ਆਪੋ-ਆਪਣੀ ਕਲਾ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ।ਐਸ,ਬੀ,ਐਸ ਕਲੱਬ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਆਪਣੇ ਕਾਰੋਬਾਰੀ ਅਦਾਰਿਆਂ ਦੇ ਸਹਿਯੋਗ ਨਾਲ ਟਾਕਾਨੀਨੀ ਗੁਰਦੁਆਰਾ ਸਹਿਬ ਵਿੱਚ ਚੱਲ ਰਹੇ ਸਿੱਖ ਹੇਰੀਟੇਜ ਪੰਜਾਬੀ ਸਕੂਲ ਦੀ ਪ੍ਰਿੰਸੀਪਲ ਜਸਵੀਰ ਕੌਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਟੇਜ ਐਂਕਰ ਦੀ ਭੂਮਿਕਾ ਹਰਜੀਤ ਕੌਰ ਅਤੇ ਰਾਜਵਿੰਦਰ ਕੌਰ ਵੱਲੋ ਨਿਭਾਈ ਗਈ ਅਤੇ ਉਹਨਾਂ ਦਾ ਵੀ ਕਲੱਬ ਵੱਲੋਂ ਸੋਨੇ ਦੇ ਝੁਮਕਿਆਂ ਨਾਲ ਜਿੱਥੇ ਵਿਸ਼ੇਸ਼ ਸਨਮਾਨ ਹੋਇਆਂ ਉੱਥੇ ਨਾਈਟ ਵਿੱਚ ਪਹੁੰਚੀਆਂ ਬੱਚੀਆਂ ਅਤੇ ਮੁਟਿਆਰਾਂ ਲਈ ਸੋਨੇ ਦੀਆਂ ਵਾਲੀਆਂ ਦੇ ਦੋ ਜੌੜਿਆਂ ਤੋ ਇਲਾਵਾ ਕਈ ਹੋਰ ਵੱਡੇ ਇਨਾਮ ਡਰਾਅ ਰਾਹੀ ਕੱਢੇ ਗਏ।ਸਵਾਮੀ ਨਰਾਇਣ ਕੰਪਲੈਕਸ ਵੱਲੋਂ ਖਾਣ-ਪੀਣ ਦੇ ਵਧੀਆ ਅਤੇ ਵੱਡੇ ਪ੍ਰਬੰਧ ਕੀਤੀ ਗਏ ਸਨ।ਆਕਲੈਂਡ ਦੇ ਮਸ਼ਹੂਰ ਡੀਜੇ “ਬੀਟ ਮਾਸਟਰ” ਵੱਲੋਂ ਚਲਾਏ ਓਪਨ ਡੀਜੇ ਡਾਂਸ ਵਿੱਚ ਮੁਟਿਆਰਾਂ ਨੇ ਖੂਬ ਧਮਾਲਾਂ ਪਾਈਆਂ।ਅੰਤ ਵਿੱਚ ਐਸ,ਬੀ,ਐਸ ਸਪੋਰਟਸ ਕਲੱਬ ਅਤੇ ਰਾਈਟ ਆਈਡੀਆ ਪ੍ਰੋਡਕਸ਼ਨ ਵੱਲੋਂ ਜਲਦ ਹੀ ਹੋਰ ਇਸ ਤਰਾਂ ਦੇ ਈਵੈਂਟ ਲੈ ਕੇ ਆਉਣ ਦੇ ਵਾਅਦੇ ਨਾਲ ਸਭ ਦਾ ਧੰਨਵਾਦ ਕੀਤਾ ਗਿਆਂ।