Home » ਜਾਨਸਨ ਦੇ ਅਹੁਦਾ ਛੱਡਣ ਨਾਲ ਯੂਰਪੀਅਨ ਯੂਨੀਅਨ ਲਈ ਜ਼ਿਆਦਾ ਬਦਲਾਅ ਨਹੀਂ ਹੋਵੇਗਾ
Home Page News Sports Sports

ਜਾਨਸਨ ਦੇ ਅਹੁਦਾ ਛੱਡਣ ਨਾਲ ਯੂਰਪੀਅਨ ਯੂਨੀਅਨ ਲਈ ਜ਼ਿਆਦਾ ਬਦਲਾਅ ਨਹੀਂ ਹੋਵੇਗਾ

Spread the news

 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਤੌਰ ‘ਤੇ ਅਸਤੀਫਾ ਦੇ ਲਈ ਸਹਿਮਤ ਹੋਣ ਸਬੰਧੀ ਫੈਸਲੇ ਨਾਲ ਯੂਰਪੀਅਨ ਯੂਨੀਅਨ (ਈ.ਯੂ.) ‘ਤੇ ਜ਼ਿਆਦਾ ਪ੍ਰਭਾਵ ਪੈਂਦਾ ਨਹੀਂ ਦਿਖ ਰਿਹਾ ਹੈ। ਜਾਨਸਨ ਦੇ ਅਹੁਦੇ ਛੱਡਣ ਦੇ ਫੈਸਲੇ ਨੂੰ ਲੈ ਕੇ ਈ.ਯੂ. ‘ਚ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆਇਆ ਹੈ। ਫ੍ਰਾਂਸੀਸੀ ਵਿੱਤ ਮੰਤਰੀ ਬਰੂਨੋ ਲੇ ਮਾਯੇਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਯਾਦ ਨਹੀਂ ਕਰਾਂਗਾ। ਰਾਜਨੇਤਾਵਾਂ ਅਤੇ ਮਾਹਿਰਾਂ ਨੇ ਕਿਹਾ ਕਿ ਜਿਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਆਉਣ ਤੋਂ ਬਾਅਦ ਤੋਂ ਟ੍ਰਾਂਸ-ਅਟਲਾਂਟਿਕ ਸਬੰਧ ਤੇਜ਼ੀ ਨਾਲ ਵਧੇ, ਉਸ ਤਰ੍ਹਾਂ ਨਵੇਂ ਬ੍ਰਿਟਿਸ਼ ਨੇਤਾ ਨਾਲ ਕੁਝ ਵੀ ਇਸ ਤਰ੍ਹਾਂ ਦੀ ਉਮੀਦ ਨਾ ਕਰਨ। ਬ੍ਰਿਟੇਨ ਨਾਲ ਕੰਮ ਕਰਨ ਵਾਲੇ ਯੂਰਪੀਅਨ ਯੂਨੀਅਨ ਦੇ ਮੁੱਖ ਸੰਸਦ ਮੈਂਬਰ ਡੇਵਿਡ ਮੈਕਐਲਿਸਟਰ ਨੇ ਕਿਹਾ ਕਿ ਇਕ ਨਵੇਂ ਪ੍ਰਧਾਨ ਮੰਤਰੀ ਦੇ ਆਉਣ ਨਾਲ ਮੈਨੂੰ ਭਰੋਸਾ ਹੈ ਕਿ ਬ੍ਰਿਟਿਸ਼ ਸਰਕਾਰ ਦੀ ਸਥਿਤੀ ‘ਚ ਕੁਝ ਬਦਲਾਅ ਹੋਣ ਦੀ ਸੰਭਾਵਨਾ ਹੈ। ਈ.ਯੂ. ਦੇ ਚੋਟੀ ਦੇ ਸੰਸਦ ਮੈਂਬਰ ਜੀ. ਵੇਰਹੋਫਟੈਡ ਨੇ ਲਿਖਿਆ ਕਿ ਕੋਈ ਵੀ ਇਸ ਭਰਮ ‘ਚ ਨਾ ਰਹੇ ਕਿ ਡਾਊਨਿੰਗ ਸਟ੍ਰੀਟ ਨਾਲ ਜਾਨਸਨ ਦੇ ਜਾਣ ਨਾਲ ਬ੍ਰਿਟੇਨ-ਈ.ਯੂ. ਸਬੰਧਾਂ ‘ਚ ਸਮੱਸਿਆ ਕਿਸੇ ਵੀ ਸਮੇਂ ਹੱਲ ਹੋ ਸਕਦੀ ਹੈ। ਉੱਤਰੀ ਆਇਰਲੈਂਡ ‘ਚ ਵਪਾਰ ‘ਤੇ ਸਮਝੌਤੇ ਨੂੰ ਇਕ ਪਾਸੜ ਰੂਪ ਨਾਲ ਖਤਮ ਕਰਨ ਸਬੰਧੀ ਬਿੱਲ ਅਜੇ ਵੀ ‘ਹਾਊਸ ਆਫ਼ ਕਾਮਨਸ’ ‘ਚ ਹੈ ਅਤੇ ਕੁਝ ਉਮੀਦ ਬਾਕੀ ਹੈ ਕਿ ਲੰਡਨ ਇਸ ਤੋਂ ਪਿੱਛੇ ਹਟ ਸਕਦਾ ਹੈ। ਚੈੱਕ ਗਣਰਾਜ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਜਾਨ ਲਿਪਾਵਸਕੀ ਨੇ ਕਿਹਾ ਕਿ ਸੰਸਦ ‘ਚ ਉਨ੍ਹਾਂ ਕੋਲ ਇਹ ਕਾਨੂੰਨ ਹੈ, ਇਸ ਲਈ ਉਹ ਉਸ ਦਿਸ਼ਾ ‘ਚ ਕਦਮ ਚੁੱਕ ਰਹੇ ਹਨ ਪਰ ਉਨ੍ਹਾਂ ਨੇ ਸਰਹੱਦ ਪਾਰ ਨਹੀਂ ਕੀਤੀ ਹੈ।