Home » ਆਕਲੈਂਡ ਦੇ ਹੈਂਡਰਸਨ ‘ਚ ਗੋਲੀਬਾਰੀ ਦੌਰਾਨ ਔਰਤ ਦੀ ਹੋਈ ਮੌਤ…
Home Page News New Zealand Local News NewZealand

ਆਕਲੈਂਡ ਦੇ ਹੈਂਡਰਸਨ ‘ਚ ਗੋਲੀਬਾਰੀ ਦੌਰਾਨ ਔਰਤ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ) ਬੀਤੀ ਰਾਤ ਆਕਲੈਂਡ ਦੇ ਉਪਨਗਰ ਹੈਂਡਰਸਨ ‘ਚ ਗੋਲੀ ਲੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਅਧਿਕਾਰੀਆਂ ਨੇ ਰਾਤ 9 ਵਜੇ ਦੇ ਕਰੀਬ ਨਿਊਿੰਗਟਨ ਰੋਡ ‘ਤੇ ਇਕ ਪਤੇ ‘ਤੇ ਗੋਲੀਬਾਰੀ ਹੋਣ ਦੇ ਸੂਚਨਾ ਮਿਲਣ ਤੇ ਪਹੁੰਚੇ ਸਨ ਘਟਨਾ ਸਥਾਨ ‘ਤੇ ਔਰਤ ਗੰਭੀਰ ਜ਼ਖਮੀ ਹਾਲਤ ‘ਚ ਮਿਲੀ ਜਿਸ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।