Home » ਹੁਣ ਫਿਰ ਦਿਨ-ਦਿਹਾੜੇ ਲੁੱਟਿਆ ਗਿਆ ਆਕਲੈਂਡ ਦਾ ਇੱਕ ਜਿਊਲਰੀ ਸਟੋਰ…
Home Page News New Zealand Local News NewZealand

ਹੁਣ ਫਿਰ ਦਿਨ-ਦਿਹਾੜੇ ਲੁੱਟਿਆ ਗਿਆ ਆਕਲੈਂਡ ਦਾ ਇੱਕ ਜਿਊਲਰੀ ਸਟੋਰ…

Spread the news

ਆਕਲੈਂਡ (ਬਲਜਿੰਦਰ ਸਿੰਘ) ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅੱਜ ਦੁਪਹਿਰ 1 ਵਜੇ ਮੀਡੋਬੈਂਕ ਸ਼ਾਪਿੰਗ ਸੈਂਟਰ ਸਥਿਤ ਬ੍ਰਾਊਨਸਨ ਜਵੈਲਰਜ਼ ਵਿੱਚ ਬੰਦੂਕ ਲੈ ਕੇ ਦਾਖਲ ਹੋਏ ਅਤੇ ਕਈ ਗਹਿਣਿਆਂ ਦੀਆਂ ਅਲਮਾਰੀਆਂ ਦੀ ਹਥੌੜੇ ਨਾਲ ਭੰਨ-ਤੋੜ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋ ਇੱਕ ਕਾਰ ਵਿਚ ਫਰਾਰ ਹੋ ਗਏ।ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਇੱਕ ਗੁਆਂਢੀ ਸਟੋਰ ਕਰਮਚਾਰੀ ਨੇ ਦੱਸਿਆ ਕਿ ਉਸਨੇ ਦੋ ਲੜਕਿਆਂ ਨੂੰ ਗਹਿਣੇ ਲੁੱਟਦੇ ਹੋਏ ਦੇਖਿਆ ਉਸਨੇ ਕਿਹਾ ਕਿ ਉਹ ਡਕੈਤੀ ਦੌਰਾਨ ਆਪਣੇ ਕਾਊਂਟਰ ਦੇ ਹੇਠਾਂ ਲੁਕ ਗਈ ਸੀ ਕਿਉਕਿ ਉਹ ਬਹੁਤ ਡਰੀ ਹੋਈ ਸੀ।ਪੁਲਿਸ ਨੇ ਕਿਹਾ ਕਿ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕੋਈ ਗੋਲੀ ਚਲਾਈ ਗਈ।ਪੁਲਿਸ ਵੱਲੋਂ ਪੁੱਛ-ਪੜਤਾਲ ਜਾਰੀ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੇ ਕਿਹਾ ਜੇ ਕੋਲ ਇਸ ਸਬੰਧੀ ਜਾਣਕਾਰੀ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।