Home » ਆਕਲੈਂਡ ਦੇ ਗ੍ਰੇਲਿਨ ਵਿੱਚ ਹੋਈ ਗੋਲੀਬਾਰੀ,ਪੁਲਿਸ ਕਰ ਰਹੀ ਹੈ ਜਾਂਚ…
Home Page News New Zealand Local News NewZealand

ਆਕਲੈਂਡ ਦੇ ਗ੍ਰੇਲਿਨ ਵਿੱਚ ਹੋਈ ਗੋਲੀਬਾਰੀ,ਪੁਲਿਸ ਕਰ ਰਹੀ ਹੈ ਜਾਂਚ…

Spread the news

ਆਕਲੈਂਡ (ਬਲਜਿੰਦਰ ਸਿੰਘ)ਅੱਜ ਸ਼ਾਮ 5:30 ਵਜੇ ਦੇ ਕਰੀਬ ਆਕਲੈਂਡ ਦੇ ਗ੍ਰੇਲਿਨ ਵਿੱਚ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਮੌਕੇ ਤੇ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਹੈ ਅਤੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਕ ਨਿਵਾਸੀ ਦਾ ਕਹਿਣਾ ਹੈ ਕਿ ਪੁਲਿਸ ਈਗਲ ਹੈਲੀਕਾਪਟਰ ਉਸਦੇ ਘਰ ਦੇ ਨੇੜੇ ਘੁੰਮ ਰਿਹਾ ਹੈ। ਘਟਨਾ ਗ੍ਰੇ ਲਿਨ ਪਾਰਕ ਨੇੜੇ ਦੀ ਹੈ ਜਿਸ ਨੂੰ ਦਰਜਨਾਂ ਪੁਲਿਸ ਨੇ ਘੇਰਿਆਂ ਹੋਇਆ ਹੈ।ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਉਨ੍ਹਾਂ ਸ਼ਾਮ 5 ਵਜੇ ਤੋਂ ਬਾਅਦ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਐਂਬੂਲੈਂਸ ਦੇ ਅਮਲੇ ਨੂੰ ਐਂਬੂਲੈਂਸ ਵਿੱਚ ਮਰੀਜ਼ ਦਾ ਇਲਾਜ ਕਰਦੇ ਦੇਖਿਆ।