Home » ਯੂਰਪ ‘ਚ ਗਰਮੀ ਦਾ ਕਹਿਰ,ਹਾਈ ਹੀਟਵੇਵ ਐਲਰਟ ਜਾਰੀ…
Home Page News India World World News

ਯੂਰਪ ‘ਚ ਗਰਮੀ ਦਾ ਕਹਿਰ,ਹਾਈ ਹੀਟਵੇਵ ਐਲਰਟ ਜਾਰੀ…

Spread the news

ਵਾਤਾਵਰਣ ਵਿੱਚ ਆ ਰਹੀ ਭਾਰੀ ਤਬਦੀਲੀ ਕਾਰਨ ਦੁਨੀਆ ਵਿੱਚ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ।ਇਟਲੀ ਅਤੇ ਯੂਰਪ ਦੇ ਜਿਵੇਂ ਫਰਾਂਸ, ਪੁਰਤਗਾਲ ਆਦਿ ਦੇਸ਼ਾਂ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਫਿਰ ਉੱਚ ਗਰਮੀ ਦੀਆਂ ਲਹਿਰਾਂ ਇਸ ਹਫ਼ਤੇ ਤੋਂ ਲੋਕਾਂ ਨੂੰ ਪ੍ਰਭਾਵਿਤ ਕਰਨਗੀਆਂ। ਮੌਸਮ ਵਿਭਾਗ ਅਨੁਸਾਰ ਇਸ ਹਫਤੇ 40 ਤੋਂ 42 ਡਿਗਰੀ ਤੱਕ ਤਾਪਮਾਨ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਉੱਧਰ ਬ੍ਰਿਟਿਸ਼ ਅਧਿਕਾਰੀਆਂ ਨੇ ਪਹਿਲੀ ਵਾਰ ਅੱਤ ਦੀ ਗਰਮੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਕਿਹਾ ਕਿ ਲੰਡਨ ਵਿੱਚ 40 ਡਿਗਰੀ ਅਤੇ ਮਿਲਾਨ ਵਿੱਚ 42 ਡਿਗਰੀ ਇਸ ਹਫ਼ਤੇ ਗਰਮੀ ਦਾ ਸਿਖਰ ਹੋਵੇਗਾ।ਜਿੱਥੇ ਇਟਲੀ ਗਰਮੀ ਦੇ ਨਾਲ ਹਾਲੋ ਬੇਹਾਲ ਹੋਵੇਗਾ ਉਥੇ ਹੀ ਪੁਰਤਗਾਲ ,ਸਪੇਨ,ਫਰਾਂਸ ਵਿੱਚ ਲੋਕਾਂ ਨੂੰ ਉੱਚ ਗਰਮੀ ਦੀਆਂ ਲਹਿਰਾਂ ਦਾ ਸਾਹਮਣਾ ਕਰਨਾ ਪਵੇਗਾ।ਇਟਲੀ ਦੇ ਸਿਹਤ ਵਿਭਾਗ ਵਲੋਂ ਦੇਸ਼ ਦੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਸਲਾਹ ਦਿੱਤੀ ਹੈ, ਕਿਉਂਕਿ ਇਸ ਹਫ਼ਤੇ ਵਿੱਚ ਜ਼ਿਆਦਾ ਗਰਮੀ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਦੱਸਣਯੋਗ ਹੈ ਕਿ ਇਟਲੀ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਜਿਵੇਂ ਪੁਰਤਗਾਲ,ਸਪੇਨ, ਫਰਾਂਸ ਆਦਿ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਵਧ ਗਰਮੀ ਪੈ ਰਹੀ ਹੈ।ਜੰਗਲਾਂ ਨੂੰ ਲੱਗਦੀ ਅੱਗ ਕਾਰਨ ਜ਼ਹਿਰੀਲਾ ਧੂੰਆਂ ਹਵਾ ਵਿੱਚ ਘੁੱਲ ਰਿਹਾ ਹੈ, ਜਿਸ ਕਾਰਨ ਜਲਵਾਯੂ ਵਿੱਚ ਭਾਰੀ ਤਬਦੀਲੀ ਆ ਰਹੀ ਹੈ।