Home » ਨਿਊਜ਼ੀਲ਼ੈਂਡ ਵਿੱਚ ਜਦੋ ਰਾਹਗੀਰਾਂ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਈ ਔਰਤ ਦੀ ਮਦਦ ਕਰਨੀ ਪਈ ਮਹਿੰਗੀ…
Home Page News New Zealand Local News NewZealand

ਨਿਊਜ਼ੀਲ਼ੈਂਡ ਵਿੱਚ ਜਦੋ ਰਾਹਗੀਰਾਂ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਈ ਔਰਤ ਦੀ ਮਦਦ ਕਰਨੀ ਪਈ ਮਹਿੰਗੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਜੀ ਹਾ ਇਹ ਖਬਰ ਨਿਊਜ਼ੀਲੈਂਡ ਦੀ ਹੈ ਕਿ ਜਦੋ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਔਰਤ ਦੀ ਮਦਦ ਕਰਨੀ ਮਹਿੰਗੀ ਪੈ ਗਈ।ਦਅਰਸਲ ਡੁਨੇਡਿਨ ਨਜ਼ਦੀਕ ਅੱਜ ਤੜਕੇ 27 ਸਾਲਾ ਔਰਤ ਦੀ ਕਾਰ ਸਵੇਰੇ 3.15 ਵਜੇ ਗੋਰਡਨ ਰੋਡ ‘ਤੇ ਖੰਭੇ ਨਾਲ ਟਕਰਾ ਗਈ ਤੇ ਮੌਕੇ ਤੇ ਲੰਘ ਰਿਹਾ ਵਾਹਨ ਚਾਲਕ ਸਹਾਇਤਾ ਕਰਨ ਲਈ ਰੁਕਿਆ, ਤਾਂ ਔਰਤ ਨੇ ਉਸ ਉੱਤੇ ਵਾਰ ਕਰ ਦਿੱਤਾ ਜਿਸ ਕਾਰਨ ਉਸ ਦੀ ਬਾਂਹ ਅਤੇ ਚਿਹਰਾ ਤੇ ਸੱਟ ਲੱਗੀ ਇੰਨਾ ਹੀ ਨਹੀ ਮਦਦ ਲਈ ਰੁਕਣ ਵਾਲੇ ਇਕ ਹੋਰ ਵਾਹਨ ਚਾਲਕ ਨੂੰ ਵੀ ਦੋ ਵਾਰ ਮੁੱਕੇ ਮਾਰ ਕੇ ਹਮਲਾ ਕੀਤਾ ਗਿਆ।ਪੁਲਿਸ ਨੇ ਕਿਹਾ ਕਿ ਉਹ ਔਰਤ ਹੁਣ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਜਿਸ ਵਿੱਚ ਹਮਲਾ, ਜ਼ੀਰੋ ਅਲਕੋਹਲ ਲਾਇਸੈਂਸ ਦੇ ਉਲਟ ਗੱਡੀ ਚਲਾਉਣਾ, ਖੂਨ ਦੇ ਨਮੂਨੇ ਦੀ ਬੇਨਤੀ ਤੋਂ ਇਨਕਾਰ ਕਰਨਾ ਅਤੇ ਪੁਲਿਸ ਦਾ ਵਿਰੋਧ ਕਰਨਾ ਸ਼ਾਮਲ ਹੈ।ਉਸ ਨੂੰ ਅਗਲੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।