ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਜੋ ਕਿ 1997 ਤੋਂ ਖੇਡ ਟੂਰਨਾਮੈਂਟ ਕਰਵਾਉਂਦਾ ਆ ਰਿਹਾ ਹੈ ਅਤੇ ਤਕਰੀਬਨ 2005 ਤੋ ਕਲਚਰਲ ਪ੍ਰੋਗਰਾਮਾਂ ਦਾ ਆਯੋਜਨ ਕਰਵਾ ਰਿਹਾ।ਬੀਤੇ ਕੱਲ ਕਲੱਬ ਦਾ ਸਲਾਨਾ ਇਜਲਾਸ ਕਰਵਾਇਆ ਗਿਆ, ਜਿਸ ਵਿਚ ਸਾਲ ਦੇ ਕੀਤੇ ਕੰਮਾਂ ਦਾ ਲੇਖਾ ਜੋਖਾ ਹੋਇਆ। ਉਥੇ ਭਵਿੱਖ ਵਿੱਚ ਆਉਣ ਵਾਲੇ ਪ੍ਰੋਗਰਾਮਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂlਕਲੱਬ ਕੋਲ ਕਬੱਡੀ,ਫੁੱਟਬਾਲ,ਹਾਕੀ,ਵਾਲੀਬਾਲ,ਬੈਡਮਿੰਟਨ,ਖੋ-ਖੋ ਦੀਆ ਜਿੱਥੇ ਟੀਮਾਂ ਹਨ ਉੱਥੇ ਹੀ ਨਾਲ ਕਲਚਰ ਵਿੱਚ ਵਿੱਚ ਗਿੱਧਾ,ਭੰਗੜੇ ਦੀਆ ਟੀਮਾਂ ਵੀ ਨੇ।ਇਸ ਵਾਰ ਚੁਣੀ ਗਈ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਿਸ ਵਿੱਚ ਨਵਦੀਪ ਕੁਲਾਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਪ੍ਰਧਾਨ ਦੀ ਜ਼ੁੰਮੇਵਾਰੀ ਚਰਨਜੀਤ ਸਿੰਘ ਦੁੱਲਾ ਨੂੰ ਦਿੱਤੀ ਗਈ ਹੈ,ਦਲਜੀਤ ਸਿੰਘ ਸੋਨੀ ਮੀਤ ਪ੍ਰਧਾਨ,ਸਿਕੰਦਰ ਸਿੰਘ ਸਕੱਤਰ,ਮਨਪ੍ਰੀਤ ਸਿੰਘ ਸਹਾਇਕ ਸਕੱਤਰ,ਗੁਰਪ੍ਰੀਤ ਸਿੰਘ ਬੈਂਸ ਖ਼ਜ਼ਾਨਚੀ ,ਬਲਜਿੰਦਰ ਬਰਾੜ,ਸਹਾਇਕ ਖਜ਼ਾਨਚੀ ਅਤੇ ਸੁੱਖਾ ਸੋਹਲ ਨੂੰ ਸਪੋਕਸਮੈਨ ਚੁਣਿਆ ਗਿਆ ਹੈ।ਜਿਕਰਯੋਗ ਹੈ ਕਿ ਇਸ ਸਾਲ ਦੇ ਕਬੱਡੀ ਸੀਜ਼ਨ ਦੀ ਸ਼ੁਰੂਆਤ 2 ਅਕਤੂਬਰ ਨੂੰ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਟੌਰੰਗਾ ਵਿਖੇ ਕਰਵਾਏ ਜਾ ਰਹੇ ਵੱਡੇ ਖੇਡ ਮੇਲੇ ਤੋ ਹੋਵੇਗੀ।ਇਸ ਦੇ ਨਾਲ ਕਲੱਬ ਵੱਲੋਂ ਹੋਰ ਵੀ ਕਈ ਸਮਾਗਮ ਸਮੇਂ-ਸਮੇਂ ਤੇ ਉਲੀਕੇ ਜਾਣਗੇ।
ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਹੋਇਆ ਸਲਾਨਾ ਇਜਲਾਸ…
July 23, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












