Home » ਆਕਲੈਂਡ ਸਮੇਤ ਉੱਤਰੀ ਟਾਪੂ ਦੇ ਜ਼ਿਆਦਾਤਰ ਹਿੱਸੇ ਲਈ ਭਾਰੀ ਮੀਂਹ ਦੀ ਚੇਤਾਵਨੀ…
Home Page News New Zealand Local News NewZealand

ਆਕਲੈਂਡ ਸਮੇਤ ਉੱਤਰੀ ਟਾਪੂ ਦੇ ਜ਼ਿਆਦਾਤਰ ਹਿੱਸੇ ਲਈ ਭਾਰੀ ਮੀਂਹ ਦੀ ਚੇਤਾਵਨੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਅਤੇ ਉੱਤਰੀ ਟਾਪੂ ਦੇ ਕਈ ਹਿੱਸਿਆਂ ਲਈ ਅੱਜ ਭਾਰੀ ਮੀਂਹ ਅਤੇ ਤੇਜ਼ ਹਨੇਰੀ-ਝੱਖੜ ਦੀਆਂ ਚੇਤਾਵਨੀਆਂ ਜਾਰੀ ਹੋਈਆਂ ਨੇ ਬੀਤੇ ਰਾਤ ਤੋ ਹੀ ਤੇਜ਼ ਹਵਾ ਦੇ ਨਾਲ ਭਾਰੀ ਬਾਰਸ਼ ਹੋ ਰਹੀ ਹੈ।ਆਕਲੈਂਡ ਦੇ ਨਾਲ ਨੌਰਥਲੈਂਡ, ਕੋਰੋਮੰਡਲ, ਵਾਈਕਾਟੋ ਅਤੇ ਬੇ ਆਫ ਪਲੈਂਟੀ ਲਈ ਵੀ ਹਵਾ ਅਤੇ ਮੀਂਹ ਦੀਆਂ ਚੇਤਾਵਨੀਆਂ ਹਨ।ਵਾਕਾ ਕੋਟਾਹੀ ਨੇ ਕਿਹਾ ਕਿ ਜੇਕਰ ਹਵਾਵਾਂ 90km/h ਤੋਂ ਵੱਧ ਚੱਲਦੀਆਂ ਹਨ ਤਾਂ ਆਕਲੈਂਡ ਹਾਰਬਰ ਬ੍ਰਿਜ ਨੂੰ ਬੰਦ ਕਰਨ ਦੀ ਲੋੜ ਪੈ ਸਕਦੀ ਹੈ।ਪੁਲ ਫਿਲਹਾਲ ਖੁੱਲ੍ਹਾ ਹੈ ਪਰ ਸਪੀਡ ਸੀਮਾ ਘਟ ਕੇ 70 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਗਈ ਹੈ। ਵਾਕਾ ਕੋਟਾਹੀ ਨੇ ਕਿਹਾ ਕਿ ਸਾਵਧਾਨੀ ਦੀ ਸਲਾਹ ਦਿੱਤੀ ਜਾਂਦੀ ਹੈ, ਖਾਸ ਤੌਰ ‘ਤੇ ਉੱਚੇ-ਉੱਚੇ ਵਾਹਨਾਂ ਅਤੇ ਮੋਟਰਸਾਈਕਲ ਸਵਾਰਾਂ ਲਈ। ਲੋਕਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਅਪੀਲ ਕੀਤੀ ਗਈ ਹੈ।ਆਕਲੈਂਡ ਟ੍ਰਾਂਸਪੋਰਟ ਨੇ ਵੀ ਖਰਾਬ ਮੌਸਮ ਦੇ ਕਾਰਨ ਸੋਮਵਾਰ ਰੱਦ ਕਰ ਦਿੱਤਾ ਹੈ।ਇਸ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਫੈਰੀ ਸੇਵਾਵਾਂ ਨੂੰ ਬੱਸਾਂ ਅਤੇ ਸ਼ਟਲ ਦੁਆਰਾ ਬਦਲਿਆ ਜਾਵੇਗਾ।