Home » ਤਾਈਵਾਨ ਨੂੰ ਲੈ ਕੇ ਜਿਨਪਿੰਗ ਦੀ ਬਾਈਡੇਨ ਨੂੰ ਚੇਤਾਵਨੀ- ‘ਜੋ ਵੀ ਅੱਗ ਨਾਲ ਖੇਡੇਗਾ, ਉਹ ਸੜ ਜਾਵੇਗਾ…
Home Page News India World World News

ਤਾਈਵਾਨ ਨੂੰ ਲੈ ਕੇ ਜਿਨਪਿੰਗ ਦੀ ਬਾਈਡੇਨ ਨੂੰ ਚੇਤਾਵਨੀ- ‘ਜੋ ਵੀ ਅੱਗ ਨਾਲ ਖੇਡੇਗਾ, ਉਹ ਸੜ ਜਾਵੇਗਾ…

Spread the news

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਤਾਈਵਾਨ ‘ਤੇ ਕਿਸੇ ਵੀ ਕਦਮ ਵਿਰੁੱਧ ਇਕ-ਦੂਜੇ ਨੂੰ ਚਿਤਾਵਨੀ ਦਿੱਤੀ ਹੈ। ਬੀਬੀਸੀ ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ। ਤਾਈਵਾਨ ਇੱਕ ਸਵੈ-ਸ਼ਾਸਨ ਵਾਲਾ ਟਾਪੂ ਹੈ ਜਿਸ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ। ਵੀਰਵਾਰ ਨੂੰ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਦੋਵਾਂ ਨੇਤਾਵਾਂ ਵਿਚਕਾਰ ਫੋਨ ‘ਤੇ ਗੱਲਬਾਤ ਦੌਰਾਨ, ਬਾਈਡੇਨ ਨੇ ਕਿਹਾ ਕਿ ਅਮਰੀਕਾ ਤਾਈਵਾਨ ਦੀ ਸਥਿਤੀ ਨੂੰ ਬਦਲਣ ਦੇ ਕਿਸੇ ਵੀ ਇਕਪਾਸੜ ਕਦਮ ਦਾ ਸਖ਼ਤ ਵਿਰੋਧ ਕਰੇਗਾ। ਉਥੇ ਹੀ ਜਿਨਪਿੰਗ ਨੇ ਅਮਰੀਕਾ ਨੂੰ ਚੀਨ ਦੇ ਸਿਧਾਂਤ ‘ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ, ‘‘ਜੋ ਵੀ ਅੱਗ ਨਾਲ ਖੇਡੇਗਾ, ਉਹ ਸੜ ਜਾਵੇਗਾ।’’ ਇਸ ਦੌਰਾਨ ਦੋਵਾਂ ਆਗੂਆਂ ਨੇ ਆਹਮੋ-ਸਾਹਮਣੇ ਦੀ ਬੈਠਕ ਦੀ ਸੰਭਾਵਨਾ ’ਤੇ ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦੀ ਅਫਵਾਹ ਕਾਰਨ ਇਸ ਮੁੱਦੇ ‘ਤੇ ਤਣਾਅ ਵਧ ਗਿਆ ਹੈ। ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਪੇਲੋਸੀ ਨੇ ਕਿਸੇ ਯਾਤਰਾ ਦਾ ਐਲਾਨ ਨਹੀਂ ਕੀਤਾ ਹੈ। ਪਰ ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਅਜਿਹੀ ਯਾਤਰਾ ‘ਤੇ ਜਾਂਦੀ ਹੈ ਤਾਂ “ਗੰਭੀਰ ਨਤੀਜੇ” ਹੋਣਗੇ। ਪੇਲੋਸੀ ਜੇਕਰ ਤਾਈਵਾਨ ਦਾ ਦੌਰਾ ਕਰਦੀ ਹੈ, ਤਾਂ ਇਹ 1997 ਤੋਂ ਬਾਅਦ ਕਿਸੇ ਚੋਟੀ ਦੇ ਅਮਰੀਕੀ ਚੁਣੇ ਹੋਏ ਪ੍ਰਤੀਨਿਧੀ ਦੁਆਰਾ ਟਾਪੂ ਦੇਸ਼ ਦਾ ਪਹਿਲਾ ਦੌਰਾ ਹੋਵੇਗਾ।