Home »  ਕੇਲਿਆਂ ‘ਚ ਲੁਕੋਈ ਅੱਧੇ ਟਨ ਤੋਂ ਵੱਧ ਕੋਕੀਨ ਜਬਤ…
Home Page News India News World World News

 ਕੇਲਿਆਂ ‘ਚ ਲੁਕੋਈ ਅੱਧੇ ਟਨ ਤੋਂ ਵੱਧ ਕੋਕੀਨ ਜਬਤ…

Spread the news

ਦੱਖਣ-ਪੂਰਬੀ ਇੰਗਲੈਂਡ ਦੇ ਏਸੇਕਸ ਤੱਟ ਸਥਿਤ ਲੰਡਨ ਗੇਟਵੇ ’ਤੇ ਕੋਲੰਬੀਆ ਤੋਂ ਯਾਤਰਾ ਕਰਨ ਵਾਲੀ ਕਿਸ਼ਤੀ ’ਤੇ ਅੱਧੇ ਟਨ ਤੋਂ ਵੱਧ ਕਲਾਸ ਏ ਡਰੱਗ ਜਬਤ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਂਚਕਰਤਾਵਾਂ ਨੇ ਮੰਗਲਵਾਰ ਨੂੰ ਇੱਕ ਸ਼ਿਪਮੈਂਟ ਨੂੰ ਰੋਕਿਆ, ਜੋ ਕਿ ਨੀਦਰਲੈਂਡਜ ਨੂੰ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਗੱਤੇ ਦੇ ਡੱਬਿਆਂ ਵਿੱਚ ਕੇਲਿਆਂ ਦੇ ਨਾਲ-ਨਾਲ ਸੈਂਕੜੇ ਵੱਡੀਆਂ ਕੋਕੀਨ ਦੀਆਂ ਸਲੈਬਾਂ ਪਾਈਆਂ ਗਈਆਂ ਸਨ। ਇਸ ਸਬੰਧੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਇੱਕ ਵਾਰ ਕੱਟਣ ਅਤੇ ਵੇਚੇ ਜਾਣ ’ਤੇ ਢੋਆ-ਢੁਆਈ ਦਾ ਯੂਕੇ ਸਟ੍ਰੀਟ ਮੁੱਲ 40 ਮਿਲੀਅਨ ਪੌਂਡ ਤੋਂ ਵੱਧ ਹੋਣਾ ਸੀ। ਐਨਸੀਏ ਸ਼ਾਖਾ ਦੇ ਸੰਚਾਲਨ ਮੈਨੇਜਰ ਐਡਮ ਬੇਰੀ ਨੇ ਇਸ ਕਾਰਵਾਈ ਨੂੰ ਨਸ਼ੇ ਦੇ ਵਪਾਰੀਆਂ ਲਈ ਵੱਡਾ ਝਟਕਾ ਦੱਸਿਆ ਹੈ। ਉਸਨੇ ਕਿਹਾ ਕਿ ਇਸ ਆਕਾਰ ਦੀ ਇੱਕ ਖੇਪ ਨੂੰ ਜਬਤ ਕਰਨਾ ਇਸ ਖੇਪ ਵਿੱਚ ਸ਼ਾਮਲ ਅਪਰਾਧਿਕ ਨੈਟਵਰਕ ਲਈ ਇੱਕ ਬਹੁਤ ਵੱਡਾ ਝਟਕਾ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਐਨਸੀਏ ਨਸ਼ੀਲੇ ਪਦਾਰਥਾਂ ਨੂੰ ਇਸ ਹੱਦ ਤੱਕ ਪਹੁੰਚਣ ਤੋਂ ਰੋਕਣ ਲਈ ਸਮੇਂ ਸਮੇਂ ‘ਤੇ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਉਹਨਾਂ ਦੀ ਸਹਾਇਤਾ ਲੈਣ ਲਈ ਵੀ ਸਖਤ ਮਿਹਨਤ ਕਰਦਾ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਤਸਕਰ ਸਮੇਂ ਸਮੇਂ ‘ਤੇ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਰਹਿੰਦੇ ਹਨ ਪਰ ਸਾਡੀ ਫੋਰਸ ਵੱਲੋਂ ਉਹਨਾਂ ਨੂੰ ਦਬੋਚਣ ਲਈ ਵੀ ਵੱਡੀ ਪੱਧਰ ‘ਤੇ ਮੁਸਤੈਦੀ ਵਰਤੀ ਜਾਂਦੀ ਹੈ।