Home » ਆਕਲੈਂਡ ‘ਚ ਚੋਰਾਂ ਨੇ ਲੁੱਟਿਆਂ ਸ਼ਰਾਬ ਦਾ ਠੇਕਾ…
Home Page News New Zealand Local News NewZealand

ਆਕਲੈਂਡ ‘ਚ ਚੋਰਾਂ ਨੇ ਲੁੱਟਿਆਂ ਸ਼ਰਾਬ ਦਾ ਠੇਕਾ…

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ‘ਚ ਚੋਰਾਂ ਦਾ ਬੋਲਬਾਲਾ ਲਗਾਤਾਰ ਜਾਰੀ ਹੈ ਤਕਰੀਬਨ ਹਰ ਰਾਤ ਚੋਰੀ ਦੀ ਘਟਨਾ ਸਾਹਮਣੇ ਆ ਰਹੀ ਹੈ,ਹੁਣ ਤਾਜਾ ਮਾਮਲਾ ਆਕਲੈਂਡ ਦੇ ਪਾਰਨੇਲ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਮੰਗਲਵਾਰ ਨੂੰ ਇੱਕ ਸ਼ਰਾਬ ਦੀ ਦੁਕਾਨ ‘ਤੇ ਵਾਪਰੀ ਲੁੱਟ ਦੀ ਵਾਰਦਾਤ ਦੀ ਜਾਂਚ ਕਰ ਰਹੀ ਹੈ। ਸਵੇਰੇ 4 ਵਜੇ ਦੇ ਕਰੀਬ ਚੋਰਾਂ ਨੇ ਲਿਕਰਲੈਂਡ ਸਟੋਰ ਵਿੱਚ ਦਾਖਲ ਹੋਣ ਲਈ ਇੱਕ ਕਾਰ ਦੀ ਵਰਤੋਂ ਕੀਤੀ ਸੀ। ਪੁਲਿਸ ਨੇ ਕਿਹਾ ਕਿ ਚੋਰ ਕਾਫੀ ਮਾਤਰਾ ਵਿੱਚ ਅਲਕੋਹਲ” ਚੋਰੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ ਸਨ।ਚੋਰਾਂ ਵੱਲੋਂ ਚਾਰ ਤੋ ਪੰਜ ਹਜ਼ਾਰ ਦੇ ਕਰੀਬ ਦੀ ਸ਼ਰਾਬ ਚੋਰੀ ਕੀਤੀ ਗਈ ਹੈ।ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਦੱਖਣ ‘ਚ ਵਾਈਰੀ ‘ਚ ਇੱਕ ਵਾਹਨ ਦੀ ਤਲਾਸ਼ੀ ਲਈ ਗਈ ਹੈ ਅਤੇ ਕੁੱਝ ਚੋਰੀ ਕੀਤੀ ਸ਼ਰਾਬ ਬਰਾਮਦ ਕੀਤੀ ਗਈ ਹੈ।