Home » ਗੀਤਕਾਰ ਜਾਨੀ ਨੂੰ ਗੈਂਗਸਟਰਾਂ ਦੀ ਧਮਕੀ…
Home Page News India India Entertainment India News

ਗੀਤਕਾਰ ਜਾਨੀ ਨੂੰ ਗੈਂਗਸਟਰਾਂ ਦੀ ਧਮਕੀ…

Spread the news

ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਗੈਂਗਸਟਰਾਂ ਦੀ ਨਜ਼ਰ ਪਾਲੀਵੁੱਡ ਦੇ ਵੱਧਦੇ ਵਪਾਰ ‘ਤੇ ਹੈ । ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗਡ਼ਦੀ ਜਾ ਰਹੀ ਹੈ। ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਸਿਆਸਤਦਾਨਾਂ, ਕਲਾਕਾਰਾਂ ਤੇ ਵਪਾਰੀਆਂ ਨੂੰ ਲਗਤਾਰ ਧਮਕੀਆਂ ਮਿਲ ਰਹੀਆਂ ਹਨ।ਤਾਜ਼ਾ ਜਾਣਕਾਰੀ ਮੁਤਾਬਕ ਪ੍ਰਸਿੱਧ ਗੀਤਕਾਰ ਜਾਨੀ ਨੂੰ ਪਿਛਲੇ ਕੁਝ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਇਸ ਸਬੰਧ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਲਿਖਿਆ ਹੈ ਕਿ ਉਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਮਾਨਸਿਕ ਤਣਾਅ ਵੱਧ ਰਿਹਾ ਹੈ। ਸੋ ਮੈਂ ਆਪਣੇ ਪਰਿਵਾਰ ਸਮੇਤ ਪੰਜਾਬ ਛੱਡ ਰਿਹਾ ਹਾਂ। ਗੀਤਕਾਰ ਜਾਨੀ ਨੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਤੋਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।