Home » ਆਕਲੈਂਡ ‘ਚ ਚੋਰਾਂ ਦੇ ਹੌਸਲੇ ਬੁਲੰਦ ਦੂਜੀ ਵਾਰ ਲੁੱਟਿਆ ਗਿਆ ਮਾਈਕਲ ਹਿੱਲ ਸਟੋਰ …
Home Page News New Zealand Local News NewZealand

ਆਕਲੈਂਡ ‘ਚ ਚੋਰਾਂ ਦੇ ਹੌਸਲੇ ਬੁਲੰਦ ਦੂਜੀ ਵਾਰ ਲੁੱਟਿਆ ਗਿਆ ਮਾਈਕਲ ਹਿੱਲ ਸਟੋਰ …

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਵਿੱਚ ਇੱਕ ਮਾਈਕਲ ਹਿੱਲ ਜਿਊਲਰੀ ਸਟੋਰ ਨੂੰ ਅੱਜ ਤੜਕੇ ਦੋ ਮਹੀਨਿਆਂ ਵਿੱਚ ਦੂਜੀ ਵਾਰ ਲੁੱਟ ਲਿਆ ਗਿਆ।ਪੁਲਿਸ ਨੇ ਦੱਸਿਆ ਕਿ ਪੰਜ ਵਿਅਕਤੀ ਤੜਕੇ 3 ਵਜੇ ਦੇ ਕਰੀਬ ਟਾਕਾਪੁਨਾ ਦੇ ਹਰਟਸਮੇਰ ਰੋਡ ‘ਤੇ ਦੁਕਾਨ ਅੰਦਰ ਦਾਖਲ ਹੋਏ ਜੋ ਕੀ ਵੱਡੀ ਮਾਤਰਾਂ ਵਿੱਚ ਸਮਾਨ ਲੁੱਟ ਕੇ ਇੱਕ ਵਾਹਨ ਵਿੱਚ ਘਟਨਾ ਸਥਾਨ ਤੋਂ ਭੱਜਣ ਵਿੱਚ ਸਫ਼ਲ ਹੋ ਗਏ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ “ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ, ਅਸੀਂ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡਾ ਸਟਾਫ ਇਹਨਾਂ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਜਲਦੀ ਫੜਨ ਲਈ ਬਹੁਤ ਸਖਤ ਮਿਹਨਤ ਕਰ ਰਿਹਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਾਈਕਲ ਹਿੱਲ ਟਾਕਾਪੁਨਾ ਨੂੰ ਚੋਰੀ ਕੀਤਾ ਗਿਆ ਹੋਵੇ ਇਸ ਤੋ ਪਹਿਲਾ 17 ਜੂਨ ਨੂੰ ਮੈਟਲ ਬਾਰਾਂ ਨਾਲ ਲੈਸ ਦੋ ਵਿਅਕਤੀਆਂ ਨੇ ਸਟੋਰ ਨੂੰ ਲੁੱਟ ਲਿਆ ਸੀ।ਇਹ ਜੋੜਾ ਦਿਨ ਦਿਹਾੜੇ ਦੁਕਾਨ ਅੰਦਰ ਦਾਖਲ ਹੋਇਆ ਅਤੇ ਕਾਫੀ ਸਾਮਾਨ ਚੋਰੀ ਕਰ ਲੈ ਗਏ ਸਨ।