
ਵੇਟਲਿਫਟਰ ਵਿਕਾਸ ਠਾਕੁਰ ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਤਾਂ ਉਸ ਤੋਂ ਬਾਅਦ ਮਰਹੂਮ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਜਿੱਤ ਨੂੰ ਪ੍ਰਦਸ਼ਿਤ ਕੀਤਾ। ਉਹ ਸਿੱਧੂ ਮੂਸੇਵਾਲਾ ਦੇ ਬਹੁਤ ਵੱਡਾ ਫੈਨ ਹੈ। ਖੇਡਾਂ ਵਿੱਚ ਆਪਣੇ ਮੁਕਾਬਲੇ ਦੌਰਾਨ ਵੀ ਉਹ ਸਿੱਧੂ ਮੂਸੇਵਾਲਾ ਦੇ ਸੰਗੀਤ ਬਾਰੇ ਸੋਚ ਰਿਹਾ ਸੀ। ਰਾਸ਼ਟਰਮੰਡਲ ਖੇਡਾਂ ‘ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਕਾਸ ਠਾਕੁਰ ਨੇ ਸਿੱਧੂਮੂਸੇਵਾਲਾ ਦੇ ਅੰਦਾਜ਼ ਵਿੱਚ ਪੱਟ ‘ਤੇ ਥਾਪੀ ਮਾਰ ਕੇ ਜਸ਼ਨ ਮਨਾਇਆ। ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿਕਾਸ ਠਾਕੁਰ ਨੇ ਦੋ ਦਿਨ ਤੱਕ ਨਹੀਂ ਖਾਧਾ ਸੀ।
ਓਧਰ ਪੁਰਸ਼ਾਂ ਦੇ 109 ਕਿਲੋ ਭਾਰ ਵਰਗ ਵਿੱਚ ਪ੍ਰਵੇਸ਼ ਕਰਨ ਵਾਲੇ ਲਵਪ੍ਰੀਤ ਸਿੰਘ ਨੇ ਕੁੱਲ 355 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਖੁਦ ਨੂੰ ਮੂਸੇਵਾਲਾ ਦਾ ਫੈਨ ਦੱਸਣ ਵਾਲੇ ਲਵਪ੍ਰੀਤ ਨੇ ਵੀ ਆਪਣੀ ਜਿੱਤ ਨੂੰ ਪੱਟ ‘ਤੇ ਥਾਪੀ ਮਾਰ ਕੇ ਹੀ ਜਸ਼ਨ ਮਨਾਇਆ ਸੀ।
Add Comment