Home » ਪੇਲੋਸੀ ਦੀ ਤਾਈਵਾਨ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ ‘ਸਖਤ’ ਜਵਾਬੀ ਕਾਰਵਾਈ ਦੀ ਦਿੱਤੀ ਧਮਕੀ…
Home Page News World World News

ਪੇਲੋਸੀ ਦੀ ਤਾਈਵਾਨ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ ‘ਸਖਤ’ ਜਵਾਬੀ ਕਾਰਵਾਈ ਦੀ ਦਿੱਤੀ ਧਮਕੀ…

Spread the news

ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਦੀ ਤਾਈਪੇ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ‘ਇਕ-ਚੀਨ ਨੀਤੀ’ ਦੀ ਉਲੰਘਣਾ ਕਰਨ ਨੂੰ ਲੈ ਕੇ ਅਮਰੀਕਾ ਅਤੇ ਤਾਈਵਾਨ ਵਿਰੁੱਧ ‘ਸਖਤ ਅਤੇ ਪ੍ਰਭਾਵੀ’ ਜਵਾਬੀ ਕਦਮ ਚੁੱਕੇਗਾ। ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੁਆ ਯੁਨਯਿੰਗ ਨੇ ਇਥੇ ਇਕ ਮੀਡੀਆ ਬ੍ਰੀਫਿੰਗ ‘ਚ ਕਿਹਾ ਕਿ ਅਸੀਂ ਉਹ ਕਰਾਂਗੇ ਜੋ ਅਸੀਂ ਕਿਹਾ ਹੈ। ਕਿਰਪਾ ਕਰਕੇ ਸਬਰ ਰੱਖੋ। ਚੀਨ ਕਹਿੰਦਾ ਰਿਹਾ ਹੈ ਕਿ ਤਾਈਵਾਨ ਉਸ ਦਾ ਵੱਖ ਹੋਇਆ ਹਿੱਸਾ ਹੈ ਅਤੇ ਇਕ ਦਿਨ ਇਹ ਫਿਰ ਤੋਂ ਮੁੱਖ ਭੂਮੀ ਨਾਲ ਜੁੜ ਜਾਵੇਗਾ। ਬੀਜਿੰਗ ਨੇ ਸਵੈ-ਸ਼ਾਸਨ ਵਾਲੇ ਟਾਪੂ ਨੂੰ ਮੁੱਖ ਭੂਮੀ ਨਾਲ ਫਿਰ ਤੋਂ ਜੋੜਨ ਲਈ ਤਾਕਤ ਦੀ ਵਰਤੋਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਚੁਨਯਿੰਗ ਚੀਨ ਦੀ ਸਹਾਇਕ ਵਿਦੇਸ਼ ਮੰਤਰੀ ਹੈ। ਇਹ ਪੁੱਛੇ ਜਾਣ ‘ਤੇ ਕੀ ਚੀਨ ਅਮਰੀਕੀ ਨੇਤਾ ਪੇਲੋਸੀ ਦੇ ਨਾਲ-ਨਾਲ ਰਾਸ਼ਟਰਪਤੀ ਤਸਾਈ ਇੰਗ ਵੇਨ ਵਰਗੇ ਤਾਈਵਾਨੀ ਨੇਤਾਵਾਂ ਵਿਰੁੱਧ ਪਾਬੰਦੀਆਂ ਲਾਉਣ ਦੀ ਯੋਜਨਾ ਬਣਾ ਰਿਹਾ ਹੈ, ਚੁਨਯਿੰਗ ਨੇ ਕਿਹਾ ਕਿ ਅਸੀਂ ਉਹ ਕਰਾਂਗੇ ਜੋ ਅਸੀਂ ਕਿਹਾ ਹੈ। ਇਹ ਉਪਾਅ ਸਖਤ, ਪ੍ਰਭਾਵੀ ਅਤੇ ਦ੍ਰਿੜ ਹੋਣਗੇ। ਪੋਲੇਸੀ ਦੀ ਸਫਲ ਤਾਈਵਾਨ ਯਾਤਰਾ ਤੋਂ ਬਾਅਦ ਚੀਨ ਦੀ ਕਹਿਣੀ ਅਤੇ ਕਰਨੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿਉਂਕਿ ਇਸ ਨੇ ਅਮਰੀਕੀ ਸਦਨ ਦੇ ਸਪੀਕਰ ਦੀ ਯਾਤਰਾ ਤੋਂ ਪਹਿਲਾਂ ਧਮਕੀ ਦਿੱਤੀ ਸੀ ਕਿ ਉਹ ਇਸ ਨੂੰ ਨਹੀਂ ਹੋਣ ਦੇਵੇਗਾ। ਚੀਨ ਦੀ ਧਮਕੀ ਨੂੰ ਕੋਈ ਪਹਿਲ ਦਿੱਤੇ ਬਿਨਾਂ ਪੇਲੋਸੀ ਮੰਗਲਵਾਰ ਰਾਤ ਅਮਰੀਕੀ ਹਵਾਈ ਫੌਜ ਦੇ ਜਹਾਜ਼ ਤੋਂ ਤਾਈਪੇ ਪਹੁੰਚੀ ਸੀ। ਉਨ੍ਹਾਂ ਦੀ ਇਹ ਯਾਤਰਾ ਦੁਨੀਆਭਰ ਦੀਆਂ ਸੁਰਖੀਆਂ ‘ਚ ਹੈ। ਪੇਲੋਸੀ (82) ਤਾਈਵਾਨ ਦੀ ਆਪਣੀ ਸਫਲ ਯਾਤਰਾ ਤੋਂ ਬਾਅਦ ਬੁੱਧਵਾਰ ਨੂੰ ਤਾਈਪੇ ਤੋਂ ਰਵਾਨਾ ਹੋ ਗਈ।

Daily Radio

Daily Radio

Listen Daily Radio
Close