
ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਵਾਇਉਕੂ ਵਿੱਚ ਇੱਕ ਹਾਦਸੇ ਵਿੱਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8.30 ਵਜੇ ਦੇ ਕਰੀਬ ਖੇਤਰ ਵਿੱਚ ਵਾਪਰੇ ਹਾਦਸੇ ਲਈ ਬੁਲਾਇਆ ਗਿਆ।ਸੇਂਟ ਜੌਨ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ‘ਚ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਬਾਕੀ ਦੋ ਦੀ ਹਾਲਤ ਮੱਧਮ ਦੱਸੀ ਜਾ ਰਹੀ ਹੈ।ਸੇਂਟ ਜੌਹਨ ਨੇ ਕਿਹਾ ਕਿ ਸ਼ਾਮਲ ਤਿੰਨੋਂ ਲੋਕਾਂ ਨੂੰ ਇਲਾਜ ਲਈ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।ਸੇਂਟ ਜੌਹਨ ਸਟਾਫ ਨੇ ਕਿਹਾ ਕਿ ਇਸ ਹਾਦਸੇ ਬਾਰੇ ਵਧੇਰੇ ਜਾਣਕਾਰੀ ਪੁਲਿਸ ਦੇ ਸਕਦੀ ਹੈ।
Add Comment