
ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰ ਤੋ ਹੀ ਆਕਲੈਂਡ ਵਿੱਚ ਛਾਈ ਸੰਘਣੀ ਧੁੰਦ ਹਵਾਈ ਸਫ਼ਰ ਕਰਨ ਵਾਲਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਕਿਉਕਿ ਧੁੰਦ ਕਾਰਨ ਆਕਲੈਂਡ ਹਵਾਈ ਅੱਡੇ ਤੇ ਹੁਣ ਤੱਕ ਘੱਟੋ-ਘੱਟ ਪੰਜ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ।ਏਅਰਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਧੁੰਦ ਕੱਲ ਦੇ ਮੁਕਾਬਲੇ ਅੱਜ ਘੱਟ ਹੈ ਪਰ ਫਿਰ ਵੀ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਵਿੱਚ ਅਜੇ ਵੀ ਧੁੰਦ ਦੀ ਸੰਘਣੀ ਪਰਤ ਹੈ।ਦੱਸ ਦਈਏ ਕਿ ਵੀਰਵਾਰ ਨੂੰ, ਆਕਲੈਂਡ ਹਵਾਈ ਅੱਡੇ ‘ਤੇ ਧੁੰਦ ਕਾਰਨ 13 ਘਰੇਲੂ-ਖੇਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਚਾਰ ਦੇਰੀ ਨਾਲ ਰਵਾਨਾ ਹੋਈਆ ਸਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧੇਰੇ ਦੇਰੀ ਹੋਣ ਦੀ ਸੰਭਾਵਨਾ ਦੇ ਨਾਲ ਯਾਤਰੀਆਂ ਨੂੰ ਨਵੀਨਤਮ ਜਾਣਕਾਰੀ ਲਈ ਆਪਣੀ ਏਅਰਲਾਈਨ ਜਾਂ ਹਵਾਈ ਅੱਡੇ ਦੀ ਵੈੱਬਸਾਈਟ ‘ਤੇ ਜਾਂਚ ਕਰਨੀ ਚਾਹੀਦੀ ਹੈ।
Add Comment